ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਉਡੀ ਮੋਦੀ 'ਚ ਸ਼ਿਰਕਤ ਦੇਣ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਸੈਸ਼ਨ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਪੁੱਜੇ। ਮੋਦੀ ਨੇ ਇਸ ਸਾਲ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਇੱਕ ਜਨ ਅੰਦੋਲਨ ਦੀ ਲਹਿਰ ਨੂੰ ਚਲਾਇਆ ਸੀ, ਤਾਂ ਕਿ ਸਿੰਗਲ ਪਲਾਸਿਟਕ ਦੀ ਵਰਤੋਂ ਤੋਂ ਆਜ਼ਾਦੀ ਮਿਲ ਸਕੇ ਤੇ ਇਹ ਦੇਸ਼ ਭਰ 'ਚ ਸਿੰਗਲ ਪਲਾਸਿਟਕ ਦੇ ਪ੍ਰਯੋਗ ਵਿਰੁੱਧ ਜਾਗਰੂਕਤਾ ਲਿਆਵੇਗੀ।
ਮੌਸਮ ਵਿੱਚ ਤਬਦੀਲੀ ਲਈ ਰੋਡਮੈਪ ਨਾਲ ਆਏ ਹਾਂ ਅਸੀਂ : ਪੀਐੱਮ ਮੋਦੀ - ਆਜਾਦੀ ਦਿਵਸ ਤੇ ਜਨ ਆਦੋਲਨ ਦੀ ਲਹਿਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਜਨ ਅੰਦੋਲਨ ਚਲਾਇਆ ਸੀ ਜਿਸ ਨਾਲ ਸਿੰਗਲ ਪਲਾਸਿਟਕ ਦੀ ਵਰਤੋ ਤੋਂ ਆਜ਼ਾਦੀ ਮਿਲ ਸਕੇ।
ਫੋਟੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਲੱਖਾਂ ਪਰਿਵਾਰਾਂ ਨੂੰ ਰਸੋਈ ਗੈਸ ਦੇ ਕੁਨੈਕਸ਼ਨ ਦਿੱਤੇ ਤੇ ਜਲ ਸਾਧਨ ਵਿਕਾਸ ਜਲ ਸੁਰੱਖਿਆ ਅਤੇ ਵਰਖਾ ਜਲ ਸਟੋਰੇਜ਼ ਲਈ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ। UNSG ਦੇ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਸਮ ਵਿੱਚ ਤਬਦੀਲੀ ਬਾਰੇ ਬੋਲਦਿਆਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਡਾ ਇੱਕ ਅਭਿਆਸ 100 ਉਪਦੇਸ਼ਾਂ ਤੋਂ ਜ਼ਿਆਦਾ ਵਧਿਆ ਹੈ।
ਮੋਦੀ ਨੇ ਸੋਮਵਾਰ ਨੂੰ ਅਮਰੀਕਾ ਦੇ ਸਿਨੇਟਰ ਜਾੱਨ ਕੋਨਿਅਨ ਨਾਲ ਮੁਲਾਕਾਤ ਕੀਤੀ ਤੇ ਫ਼ਿਰ ਅਮਰੀਕਾ 'ਚ ਪੁੱਜੇ ਭਾਰਤੀ ਨੌਜਵਾਨਾਂ ਨਾਲ ਮੁਲਾਕਾਤ ਕੀਤੀ।