ਨਵੀਂ ਦਿੱਲੀ: ਦੁਨੀਆਂ ਦੇ 190 ਦੇਸ਼ਾਂ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ "ਭਾਰਤੀ ਸੰਸਕ੍ਰਿਤੀ ਵਿੱਚ ਧਰਤੀ ਨੂੰ ਮਹੱਤਵ ਦਿੱਤਾ ਗਿਆ ਹੈ ਜਲਵਾਯੂ ਅਤੇ ਵਾਤਾਵਰਣ ਦਾ ਅਸਰ ਜੈਵ-ਵਿਭਿੰਨਤਾ ਅਤੇ ਜ਼ਮੀਨ ਦੋਵਾਂ 'ਤੇ ਪੈਂਦਾ ਹੈ। ਦੁਨੀਆ ਜਲਵਾਯੂ ਪਰਿਵਰਤਨ ਦੇ ਨਕਾਰਤਮਕ ਪ੍ਰਭਾਵਾਂ ਦਾ ਸਾਹਮਣਾ ਕਰ ਰਹੀ ਹੈ।"
ਇਸ ਦੇ ਨਾਲ ਉਨ੍ਹਾਂ ਨੇ ਕਿਹਾ, "ਅਸੀ ਕਿੰਨੇ ਵੀ ਫਰੇਮਵਰਕ ਲਾਗੂ ਕਰ ਲਈਏ ਪਰ ਅਸਲੀ ਬਦਲਾਵ ਹਮੇਸ਼ਾ ਟੀਮ ਵਰਕ ਨਾਲ ਆਉਦਾ ਹੈ। ਭਾਰਤ ਨੇ ਸਵੱਛ ਭਾਰਤ ਮਿਸ਼ਨ ਦੇ ਦੌਰਾਨ ਇਸ ਤਰ੍ਹਾ ਹੀ ਦੇਖਿਆ ਸੀ ਸਾਰੇ ਵਰਗਾਂ ਦੇ ਲੋਕਾਂ ਨੇ ਇਸ ਵਿੱਚ ਭਾਗ ਲਿਆ ਅਤੇ ਕੰਮ ਯਕੀਨੀ ਤੌਰ 'ਤੇ ਕੀਤਾ। ਸਾਲ 2014 ਵਿੱਚ ਜੋ ਸਵੱਛਤਾ ਕਵਰੇਜ 38 ਫੀਸਦੀ ਸੀ ਉਹ ਅੱਜ 99 ਫ਼ੀਸਦੀ ਹੈ।"