ਪੰਜਾਬ

punjab

ETV Bharat / bharat

ਰਾਮ ਮੰਦਰ ਭੂਮੀ ਪੂਜਨ ਲਈ ਅਯੁੱਧਿਆ ਜਾਣਗੇ ਪੀਐਮ ਮੋਦੀ, ਜਾਣੋ ਪੂਰਾ ਪ੍ਰੋਗਰਾਮ

ਬੁੱਧਵਾਰ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦਾ ਭੂਮੀ ਪੂਜਨ ਪ੍ਰੋਗਰਾਮ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਰਹੇ ਹਨ। ਜਾਣੋ ਪ੍ਰਧਾਨ ਮੰਤਰੀ ਦਾ ਮਿੰਟ 2 ਮਿੰਟ ਪ੍ਰੋਗਰਾਮ ...

ਫ਼ੋਟੋ।
ਫ਼ੋਟੋ।

By

Published : Aug 4, 2020, 2:20 PM IST

Updated : Aug 5, 2020, 6:29 AM IST

ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਅਯੁੱਧਿਆ ਆ ਰਹੇ ਹਨ। ਉਨ੍ਹਾਂ ਦੇ ਆਉਣ ਦੀ ਤਿਆਰੀ ਲਗਭਗ ਪੂਰੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਅਯੁੱਧਿਆ ਵਿਚ ਤਿੰਨ ਘੰਟੇ ਰੁਕਣਗੇ।

ਪ੍ਰਧਾਨ ਮੰਤਰੀ ਮੋਦੀ ਦਾ ਅਯੁੱਧਿਆ ਪ੍ਰੋਗਰਾਮ

5 ਅਗਸਤ ਦੀ ਸਵੇਰ ਨੂੰ ਦਿੱਲੀ ਤੋਂ ਰਵਾਨਾ ਹੋਣਗੇ।

ਵਿਸ਼ੇਸ਼ ਜਹਾਜ਼ ਸਵੇਰੇ 9: 35 ਵਜੇ ਦਿੱਲੀ ਤੋਂ ਉਡਾਣ ਭਰੇਗਾ।

ਲੈਂਡਿੰਗ ਸਵੇਰੇ 10: 35 ਵਜੇ ਲਖਨਊ ਏਅਰਪੋਰਟ 'ਤੇ ਹੋਵੇਗੀ।

ਸਵੇਰੇ 10:40 ਵਜੇ ਹੈਲੀਕਾਪਟਰ ਰਾਹੀਂ ਅਯੁੱਧਿਆ ਲਈ ਰਵਾਨਾ ਹੋਣਗੇ।

ਸਵੇਰੇ 11:30 ਵਜੇ ਅਯੁੱਧਿਆ ਸਾਕੇਤ ਕਾਲਜ ਦੇ ਹੈਲੀਪੈਡ ‘ਤੇ ਲੈਂਡਿੰਗ ਹੋਵੇਗੀ।

ਸਵੇਰੇ 11:40 ਵਜੇ ਹਨੂੰਮਾਨ ਗੜ੍ਹੀ ਪਹੁੰਚ ਕੇ 10 ਮਿੰਟ ਪੂਜਾ ਕਰਨਗੇ।

ਦੁਪਹਿਰ 12 ਵਜੇ ਰਾਮ ਜਨਮ ਭੂਮੀ ਕੈਂਪਸ ਪਹੁੰਚਣ ਦਾ ਪ੍ਰੋਗਰਾਮ।

10 ਮਿੰਟ ਵਿਚ ਰਾਮਲਲਾ ਵਿਰਾਜਮਾਨ ਦੇ ਦਰਸ਼ਨ।

12: 15 ਵਜੇ ਰਾਮਲਲਾ ਕੈਂਪਸ ਵਿਖੇ ਪਾਰੀਜਾਤ ਦੇ ਪੌਦੇ ਲਗਾਉਣਗੇ।

ਭੂਮੀ ਪੂਜਨ ਪ੍ਰੋਗਰਾਮ 12:30 ਵਜੇ ਸ਼ੁਰੂ ਹੋਵੇਗਾ।

12:40 ਵਜੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਸਾਕੇਤ ਕਾਲਜ ਹੈਲੀਪੈਡ ਲਈ ਦੁਪਹਿਰ 2:05 ਵਜੇ ਰਵਾਨਗੀ।

ਹੈਲੀਕਾਪਟਰ ਦੁਪਹਿਰ 2:20 ਵਜੇ ਲਖਨਊ ਲਈ ਉਡਾਣ ਭਰੇਗਾ।

Last Updated : Aug 5, 2020, 6:29 AM IST

ABOUT THE AUTHOR

...view details