ਪੰਜਾਬ

punjab

By

Published : Feb 24, 2020, 10:50 AM IST

Updated : Feb 24, 2020, 10:58 AM IST

ETV Bharat / bharat

ਅਹਿਮਦਾਬਾਦ ਪੁੱਜੇ ਪੀਐਮ ਮੋਦੀ, ਟਰੰਪ ਨੇ ਹਿੰਦੀ ਵਿੱਚ ਕੀਤਾ ਟਵੀਟ

ਡੋਨਾਲਡ ਟਰੰਪ ਦੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਹਵਾਈ ਅੱਡੇ ਉੱਤੇ ਪਹੁੰਚ ਗਏ ਹਨ।

ਅਹਿਮਦਾਬਾਦ ਹਵਾਈ ਅੱਡੇ ਉੱਤੇ ਪੁੱਜੇ ਪੀਐਮ ਮੋਦੀ
ਅਹਿਮਦਾਬਾਦ ਹਵਾਈ ਅੱਡੇ ਉੱਤੇ ਪੁੱਜੇ ਪੀਐਮ ਮੋਦੀ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾ ਭਾਰਤ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਹਵਾਈ ਅੱਡੇ ਉੱਤੇ ਪਹੁੰਚ ਗਏ ਹਨ।

ਅਹਿਮਦਾਬਾਦ ਪੁੱਜੇ ਪੀਐਮ ਮੋਦੀ

ਡੋਲਾਨਡ ਟਰੰਪ ਨੇ ਵੀ ਹਿੰਦੀ ਵਿੱਚ ਟਵੀਟ ਕਰਕੇ ਆਪਣੇ ਆਉਣ ਦੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਅਸੀਂ ਭਾਰਤ ਆਉਣ ਲਈ ਤਿਆਰ ਹਾਂ। ਅਸੀਂ ਰਸਤੇ ਵਿੱਚ ਹਾਂ, ਕੁੱਝ ਹੀ ਘੰਟਿਆਂ ਵਿੱਚ ਅਸੀਂ ਸਾਰਿਆਂ ਨੂੰ ਮਿਲਾਂਗੇ।"

ਅਹਿਮਦਾਬਾਦ ਡੋਨਾਲਡ ਟਰੰਪ ਦਾ ਸਵਾਗਤ ਕਰਨ ਲਈ ਤਿਆਰ ਹੈ। ਟਰੰਪ ਦਾ ਵੱਖਰੇ ਢੰਗ ਨਾਲ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਗਰਬਾ ਦੇ ਜ਼ਰੀਏ ਗੁਜਰਾਤ ਦਾ ਸਭਿਆਚਾਰ ਦੇਖਣ ਨੂੰ ਮਿਲੇਗਾ। 200 ਗਰਬਾ ਡਾਂਸਰ ਪੀਐੱਮ ਮੋਦੀ ਨਾਲ ਟਰੰਪ ਦਾ ਸਵਾਗਤ ਕਰਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।

ਦੱਸ ਦਈਏ ਕਿ ਸਾਢੇ 11 ਵਜੇ ਤੱਕ ਡੋਨਾਲਡ ਟਰੰਪ ਭਾਰਤ ਪਹੁੰਚ ਜਾਣਗੇ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ ਅਤੇ ਜਵਾਈ ਜੈਰੇਡ ਕੁਸ਼ਨਰ ਵੀ ਹਨ।

Last Updated : Feb 24, 2020, 10:58 AM IST

ABOUT THE AUTHOR

...view details