ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਕੋਲਕਾਤਾ ਪੋਰਟ ਟ੍ਰੱਸਟ ਦਾ ਨਾਂਅ ਹੁਣ ਕੇਂਦਰ ਸਰਕਾਰ ਨੇ ਬਦਲ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ 'ਤੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੋਲਕਾਤਾ ਬੰਦਰਗਾਹ ਦੀ 150 ਵੀਂ ਵਰ੍ਹੇਗੰਡ ਸਮਾਰੋਹ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਹੁਣ ਇਸ ਪੋਰਟ ਦਾ ਨਾਮ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ਨਾਲ ਜਾਣਿਆ ਜਾਵੇਗਾ।
ਹੁਣ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ਨਾਲ ਜਾਣਿਆ ਜਾਵੇਗਾ ਕੋਲਕਾਤਾ ਪੋਰਟ ਟ੍ਰੱਸਟ - ਸ਼ਿਆਮਾ ਪ੍ਰਸਾਦ ਮੁਖਰਜੀ
ਕੋਲਕਾਤਾ ਬੰਦਰਗਾਹ ਦੀ 150 ਵੀਂ ਵਰ੍ਹੇਗੰਢ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਇਸ ਬੰਦਰਗਾਹ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ਨਾਲ ਜਾਣਿਆ ਜਾਵੇਗਾ।
ਮੋਦੀ ਨੇ ਕਿਹਾ ਕਿ ਦੇਸ਼ ਦੀ ਇਸੇ ਭਾਵਨਾ ਨੂੰ ਸਲਾਮ ਕਰਦਿਆਂ ਮੈਂ ਕੋਲਕਾਤਾ ਪੋਰਟ ਟ੍ਰੱਸਟ ਦਾ ਨਾਂਅ, ਭਾਰਤ ਦੇ ਉਦਯੋਗੀਕਰਨ ਦੇ ਮੋਢੀ, ਬੰਗਾਲ ਦੇ ਵਿਕਾਸ ਦਾ ਸੁਫ਼ਨਾ ਲੈ ਕੇ ਜਿਊਣ ਵਾਲੇ ਤੇ ਇੱਕ ਵਿਧਾਨ ਲਈ ਬਲੀਦਾਨ ਦੇਣ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ਉੱਤੇ ਕਰਨ ਦਾ ਐਲਾਨ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਕਾਤਾ ਦੀ ਇਹ ਬੰਦਰਗਾਹ ਉਦਯੋਗਿਕ, ਅਧਿਆਤਮਕ ਅਤੇ ਸਵੈ-ਨਿਰਭਰਤਾ ਲਈ ਭਾਰਤ ਦਾ ਪ੍ਰਤੀਕ ਹੈ। ਅਜਿਹੀ ਸਥਿਤੀ ਵਿੱਚ ਜਦੋਂ ਇਹ ਬੰਦਰਗਾਹ 150ਵੇਂ ਸਾਲ ਵਿੱਚ ਦਾਖਲ ਹੋ ਰਿਹਾ ਹੈ, ਤਾਂ ਇਸ ਨੂੰ ਨਵੇਂ ਭਾਰਤ ਦੀ ਉਸਾਰੀ ਦਾ ਪ੍ਰਤੀਕ ਬਣਾਉਣਾ ਜ਼ਰੂਰੀ ਹੈ।
ਮੋਦੀ ਨੇ ਕਿਹਾ ਕਿ ਅੱਜ ਦਾ ਇਹ ਦਿਨ ਕੋਲਕਾਤਾ ਪੋਰਟ ਟ੍ਰੱਸਟ ਲਈ ਇਸ ਨਾਲ ਜੁੜੇ ਲੋਕਾਂ ਲਈ, ਇੱਥੇ ਕੰਮ ਕਰ ਚੁੱਕੇ ਸਾਥੀਆਂ ਲਈ ਬਹੁਤ ਹੀ ਅਹਿਮ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਬੰਦਰਗਾਹ ਵਿਕਾਸ ਨੂੰ ਨਵੀਂ ਊਰਜਾ ਦੇਣ ਦਾ ਇਸ ਤੋਂ ਵੱਡਾ ਹੋਰ ਕੋਈ ਮੌਕਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਮਾਂ ਗੰਗਾ ਦੇ ਨਿੱਘ ਵਿੱਚ ਗੰਗਾ-ਸਾਗਰ ਨੇੜੇ, ਦੇਸ਼ ਦੀ ਜਲ–ਸ਼ਕਕਤੀ ਕੋਲ ਇਸ ਇਤਿਹਾਸਕ ਪ੍ਰਤੀਕ ਉੱਤੇ ਇਸ ਸਮਾਰੋਹ ਦਾ ਹਿੱਸਾ ਬਣਨਾ ਖ਼ੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੋਲਕਾਤਾ ਪੋਰਟ ਦੇ ਵਿਸਥਾਰ ਤੇ ਆਧੁਨਿਕੀਕਰਨ ਲਈ ਅੱਜ ਸੈਂਕੜੇ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੇਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।