ਚੇਨੱਈ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਦੌਰੇ ਉੱਤੇ ਭਾਰਤ ਆਏ ਸਨ। ਸ਼ੁੱਕਰਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ ਸੀ। ਇਹ ਦੂਜਾ ਗ਼ੈਰ ਰਸਮੀ ਸਿਖਰ ਸੰਮੇਲਨ ਮਹਾਂਬਲੀਪੁਰਮ ਵਿੱਚ ਹੋਇਆ ਸੀ। ਸ਼ਨੀਵਾਰ ਨੂੰ ਪੀਐਮ ਮੋਦੀ ਅਤੇ ਜਿਨਪਿੰਗ ਆਹਮੋ-ਸਾਹਮਣੇ ਗੱਲਬਾਤ ਕੀਤੀ ਤੇ ਫਿਰ ਦੋਹਾਂ ਵਿਚਾਲੇ ਵਫ਼ਦ ਪੱਧਰੀ ਮੀਟਿੰਗ ਹੋਈ।
ਮੀਟਿੰਗ ਵਿੱਚ ਪੀਐਮ ਮੋਦੀ ਬੋਲੇ ਨੇ ਕਿਹਾ ਕਿ ਭਾਰਤ-ਚੀਨ ਦੁਨੀਆਂ ਦੀ ਆਰਥਿਕ ਸ਼ਕਤੀ ਰਹੇ ਹਨ। ਸਾਡੇ ਰਿਸ਼ਤੇ ਵਿਸ਼ਵ ਵਿੱਚ ਸ਼ਾਂਤੀ ਤੇ ਸਥਿਰਤਾ ਦਾ ਉਦਾਹਰਨ ਹੈ। ਮਤਭੇਦ ਨੂੰ ਝਗੜੇ ਦਾ ਕਾਰਨ ਨਹੀਂ ਬਣਨ ਦਵਾਂਗੇ। ਭਾਰਤ-ਚੀਨ ਦੇ ਰਿਸ਼ਤੇ ਦਾ ਗਵਾਹ ਹੈ ਚੇਨਈ। ਉਨ੍ਹਾਂ ਕਿਹਾ ਕਿ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਭਾਰਤ-ਚੀਨ ਅਹਿਮ ਗੁਆਂਢੀ ਹਨ। ਉਹ ਭਾਰਤ ਵਲੋਂ ਉਨ੍ਹਾਂ ਦੇ ਕੀਤੇ ਸਵਾਗਤ ਤੋਂ ਬਹੁਤ ਪ੍ਰਭਾਵਿਤ ਹਨ। ਇਸ ਗੱਲਬਾਤ ਨੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਤੇਜ਼ ਕੀਤਾ ਹੈ।
ਦੂਜੇ ਪਾਸੇ ਸ਼ੀ ਜਿਨਪਿੰਗ ਨੇ ਧੰਨਵਾਦ ਕਰਦਿਆਂ ਕਿਹਾ ਕਿ 'ਅਸੀਂ ਸੱਚਮੁੱਚ ਤੁਹਾਡੇ ਪ੍ਰਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ। ਮੈਂ ਅਤੇ ਮੇਰੇ ਸਾਥੀਆਂ ਨੇ ਇਸ ਨੂੰ ਬਹੁਤ ਚੰਗਾ ਮਹਿਸੂਸ ਕੀਤਾ ਹੈ। ਇਹ ਮੇਰੇ ਲਈ ਯਾਦਗਾਰੀ ਤਜ਼ੁਰਬਾ ਹੋਵੇਗਾ।' ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇਹ ਬੈਠਕ ਕੋਵਲਾਮ ਵਿਖੇ ਤਾਜ ਫਿਸ਼ਰਮੈਨ ਦੇ ਕੋਵ ਹੋਟਲ ਵਿੱਚ ਹੋਈ।