ਪੰਜਾਬ

punjab

ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੀ 95ਵੀਂ ਜੈਯੰਤੀ ਮੌਕੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ

By

Published : Dec 25, 2019, 12:07 PM IST

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਅੱਜ 95ਵੀਂ ਜੰਯੈਤੀ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੀਐਮ ਨਰਿੰਦਰ ਮੋਦੀ 'ਸਦੈਵ ਅਟਲ' ਪੁਜੇ। ਇਥੇ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ।

ਅਟਲ ਬਿਹਾਰੀ ਵਾਜਪਈ ਦੀ 95ਵੀਂ ਜੰਯੈਤੀ
ਅਟਲ ਬਿਹਾਰੀ ਵਾਜਪਈ ਦੀ 95ਵੀਂ ਜੰਯੈਤੀ

ਨਵੀਂ ਦਿੱਲੀ :ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ 95ਵੀਂ ਜੰਯੈਤੀ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੀਐਮ ਨਰਿੰਦਰ ਮੋਦੀ ਨੇ 'ਸਦੈਵ ਅਟਲ' ਜਾ ਕੇ ਸ਼ਰਧਾਂਜਲੀ ਦਿੱਤੀ।

ਇਸ ਦੌਰਾਨ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਕਈ ਰਾਜਨੀਤਕ ਆਗੂਆਂ ਨੇ " ਸਦੈਵ ਅਟਲ " ਸਮਾਰਕ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ।

ਦੱਸਣਯੋਗ ਹੈ ਕਿ ਸਾਬਕਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜੰਯੈਤੀ ਦੇ ਮੌਕੇ ਪੀਐਮ ਨਰਿੰਦਰ ਮੋਦੀ ਅੱਜ ਲਖਨਓ ਦੇ ਲੋਕ ਭਵਨ ਵਿਖੇ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਉਦਘਾਟਨ ਕਰਨਗੇ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜੰਯੈਤੀ ਦੇ ਮੌਕੇ ਟਵੀਟ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਟਵੀਟ ਰਾਹੀਂ ਵੀ ਸ਼ਰਧਾਂਜਲੀ ਭੇਂਟ ਕੀਤੀ ਹੈ।

ਉਪ- ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਟਵੀਟ ਕੀਤਾ, ‘ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਦੇ ਮੌਕੇ‘ ਤੇ ਅੱਜ ਸ਼ੁਭ ਪ੍ਰਸ਼ਾਸਨ ਦਿਵਸ ਦੇ ਮੌਕੇ ‘ਤੇ ਪਰਉਪਕਾਰੀ, ਪਾਰਦਰਸ਼ੀ, ਸਮਰੱਥ ਪ੍ਰਸ਼ਾਸਨ ਪ੍ਰਤੀ ਨਵੀਂ ਵਚਨਬੱਧਤਾ ਅਤੇ ਵਚਨਬੱਧਤਾ ਦੀ ਸੌਂਹ ਲਓ। '

ਅਟਲ ਬਿਹਾਰੀ ਵਾਜਪਈ ਦੀ 95ਵੀਂ ਜੰਯੈਤੀ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦੇ ਹੋਏ ਕਿਹਾ, " ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਆਪਣੀ ਰਾਸ਼ਟਰਵਾਦੀ ਸੋਚ, ਨਿਰਬਲ ਅਕਸ ਅਤੇ ਸਮਰਪਿਤ ਰਾਸ਼ਟਰ ਸਮਰਪਿਤ ਜੀਵਨ ਨਾਲ ਭਾਰਤੀ ਰਾਜਨੀਤੀ 'ਚ ਅਮਿੱਟ ਛਾਪ ਛੱਡੀ। ਅਟਲ ਜੀ ਦਾ ਜੀਵਨ, ਵਿਚਾਰਧਾਰਾ ਅਤੇ ਸਿਧਾਂਤਾਂ 'ਤੇ ਅਧਾਰਤ, ਸਿਰਫ ਤਾਕਤ ਦਾ ਮੋਹ ਨਹੀਂ ਸੀ।ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਨੇ ਚੰਗਾ ਪ੍ਰਸ਼ਾਸਨ ਹੁੰਦਾ ਵੇਖਿਆ।"

ਟਲ ਜੈਯੰਤੀ ਮੌਕੇ ਅਟਲ ਬਿਹਾਰੀ ਵਾਜਪਈ ਨੂੰ ਸ਼ਰਧਾਂਜਲੀ

ABOUT THE AUTHOR

...view details