ਫਰਾਂਸ: ਪੀਐਮ ਮੋਦੀ ਨੇ ਕਿਹਾ ਕਿ ਫਰਾਂਸ ਨਾਲ ਇਹ ਮਿੱਤਰਤਾ ਨਵੀਂ ਨਹੀਂ ਹੈ, ਬਲਕਿ ਸਾਲਾਂ ਪੁਰਾਣੀ ਹੈ। ਹਰ ਹਾਲਾਤਾਂ ਵਿੱਚ ਦੋਵੇਂ ਦੇਸ਼ ਇਕੱਠੇ ਰਹੇ ਹਨ। ਦੱਸ ਦਈਏ ਕਿ ਪੀਐਮ ਮੋਦੀ ਜੀ-7 ਸਮਿਟ ਵਿੱਚ ਸ਼ਾਮਲ ਹੋਣ ਲਈ ਫਰਾਂਸ ਗਏ ਹੋਏ ਹਨ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਯੂਨੈਸਕੋ ਹੈੱਡਕੁਆਰਟਰਜ਼ ’ਚ ਕਿਹਾ ਕਿ ਨਵੇਂ ਭਾਰਤ ਵਿੱਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਜਨਤਾ ਦੇ ਧਨ ਦੀ ਲੁੱਟ ਤੇ ਅੱਤਵਾਦ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਭਾਰਤ ਸਾਲ 2003 ਲਈ ਤੈਅ ਕੀਤੇ ਜਲਵਾਯੂ ਤਬਦੀਲੀ ਦੇ ਜ਼ਿਆਦਾਤਰ ਟੀਚਿਆਂ ਨੂੰ ਅਗਲੇ ਡੇਢ ਸਾਲ ਵਿੱਚ ਹਾਸਲ ਕਰ ਲਵੇਗਾ।