ਪੰਜਾਬ

punjab

ETV Bharat / bharat

ਪੀਐੱਮ ਨੇ ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ - Abhijit Banerjee

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨਾਲ ਮੁਲਾਕਾਤ ਕੀਤੀ। ਪੀਐੱਮ ਨੇ ਅਭਿਜੀਤ ਬੈਨਰਜੀ ਨਾਲ ਮੁਲਾਕਾਤ ਦੀ ਤਸਵੀਰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ।

ਫ਼ੋੋਟੋ

By

Published : Oct 22, 2019, 1:43 PM IST

Updated : Oct 22, 2019, 2:13 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨਾਲ ਮੁਲਾਕਾਤ ਕੀਤੀ। ਪੀਐੱਮ ਨੇ ਮੁਲਾਕਾਤ ਦੀ ਤਸਵੀਰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ।

ਇੰਨਾ ਹੀ ਨਹੀਂ ਪੀਐੱਮ ਨੇ ਦੱਸਿਆ ਕਿ ਉਨ੍ਹਾਂ ਨੇ ਅਭਿਜੀਤ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਟਵਿੱਟਰ 'ਤੇ ਪੀਐੱਮ ਨੇ ਲਿਖਿਆ, "ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਸ਼ਾਨਦਾਰ ਬੈਠਕ ਹੋਈ। ਮਨੁੱਖੀ ਸਸ਼ਕਤੀਕਰਨ ਲਈ ਉਨ੍ਹਾਂ ਦਾ ਜਨੂੰਨ ਸਾਫ਼ ਦਿਖਾਈ ਦਿੰਦਾ ਹੈ। ਅਸੀਂ ਵੱਖ-ਵੱਖ ਮੁੱਦਿਆਂ 'ਤੇ ਇਕ ਵਿਆਪਕ ਗੱਲਬਾਤ ਕੀਤੀ। ਭਾਰਤ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ।''

ਵੀਡੀਓ

ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਏਸਤਰ ਡੁਫ਼ਲੋ ਨੂੰ ਸਾਲ 2019 ਦੇ ਲਈ ਅਰਥ-ਸ਼ਾਸਤਰ ਦਾ ਨੋਬੇਲ ਐਵਾਰਡ ਦੇਣਾ ਐਲਾਨਿਆ ਗਿਆ ਹੈ। ਅਭਿਜੀਤ ਦਾ ਜਨਮ ਭਾਰਤ ਦੇ ਕਲਕਤਾ ‘ਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਅਰਥ-ਸ਼ਾਸਤਰ ਦੇ ਫਰੋਫੈਸਰ ਸੀ। ਅਭਿਜੀਤ ਨੇ ਪੜਾਈ ਦੀ ਸ਼ੁਰੂਆਤ ਕਲਕਤਾ ਯੁਨੀਵਰਸਟੀ ਤੋਂ ਕੀਤੀ ਅਤੇ ਫਿਲਹਾਲ ਉਹ ਅਮਰੀਕਾ ਦੀ ਮੇਸਾਚੁਸੇਟਸ ਯੂਨੀਵਰਸੀਟੀ ‘ਚ ਪ੍ਰੋਫ਼ੈਸਰ ਹਨ।

ਅਭਿਜੀਤ ਬੈਨਰਜੀ ਨੇ ਕਾਂਗਰਸ ਪਾਰਟੀ ਦੀ ਨਿਆਂ ਯੋਜਨਾ ਜਾਂ ਘੱਟੋਂ-ਘੱਟ ਆਮਦਨੀ ਯੋਜਨਾ ਬਣਾਉਣ ਲਈ ਕਾਂਗਰਸ ਦੀ ਮਦਦ ਕੀਤੀ ਸੀ। ਇਸ ਤਹਿਤ ਉਨ੍ਹਾਂ ਨੇ ਇਕ ਸਾਲ ਵਿੱਚ ਸਭ ਤੋਂ ਗਰੀਬ 20% ਪਰਿਵਾਰਾਂ ਨੂੰ 72000 ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ ਸੀ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੇ ‘ਨਿਆਂ ਯੋਜਨਾ’ ਨੂੰ ਪ੍ਰਮੁੱਖਤਾ ਦਿੱਤੀ। ਹਾਲਾਂਕਿ, ਚੋਣਾਂ ਵਿੱਚ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਝੱਲਣੀ ਪਈ।

Last Updated : Oct 22, 2019, 2:13 PM IST

ABOUT THE AUTHOR

...view details