ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿੱਚ ਤਿੰਨ ਪ੍ਰਮੁੱਖ ਪ੍ਰਾਜੈਕਟਾਂ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਉਦਘਾਟਨ ਕੀਤਾ। ਪੀਐਮ ਨੇ ਗੁਜਰਾਤ ਦੇ ਕਿਸਾਨਾਂ ਦੇ ਲਈ 'ਕਿਸਾਨ ਸੂਰਯੋਦਿਆ ਯੋਜਨਾ' ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਯੂ.ਐਨ. ਮਹਿਤਾ ਇੰਸਟੀਚਿਉਟ ਆਫ ਕਾਰਡਿਓਲੋਜੀ ਐਂਡ ਰਿਸਰਚ ਸੈਂਟਰ ਦੇ ਨਾਲ-ਨਾਲ ਪੀਡੀਆਟ੍ਰਿਕ ਹਾਰਟ ਹਸਪਤਾਲ ਅਤੇ ਟੈਲੀ-ਕਾਰਡੀਓਲੌਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕੀਤਾ।
'ਕਿਸਾਨ ਸੂਰਯੋਦਿਆ ਯੋਜਨਾ'
ਸਿੰਚਾਈ ਲਈ ਦਿਨ ਵੇਲੇ ਬਿਜਲੀ ਦੀ ਸਪਲਾਈ ਕਰਨ ਲਈ, ਮੁੱਖ ਮੰਤਰੀ ਵਿਜੇ ਰੁਪਾਨੀ ਦੀ ਅਗਵਾਈ ਹੇਠ ਗੁਜਰਾਤ ਸਰਕਾਰ ਨੇ ਹਾਲ ਹੀ ਵਿੱਚ ਕਿਸਾਨ ਸੂਰਯੋਦਿਆ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਕਿਸਾਨ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਬਿਜਲੀ ਪ੍ਰਾਪਤ ਕਰ ਸਕਣਗੇ।
ਰਾਜ ਸਰਕਾਰ ਨੇ 2023 ਤੱਕ ਇਸ ਯੋਜਨਾ ਦੇ ਤਹਿਤ ਟ੍ਰਾਂਸਮਿਸ਼ਨ ਇੰਨਫਰਾਸਟ੍ਰਕਚਰ ਸਥਾਪਿਤ ਕਰਨ ਦੇ ਲਈ 3500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।
2020-2021 ਦੇ ਲਈ ਦਾਹੋਦ, ਪਟਨ, ਮਾਹੀਸਾਗਰ, ਪੰਚਮਹਿਲ, ਛੋਟਾ ਉਦਪੁਰ, ਖੇੜਾ, ਤਪੀ, ਵਲਸਾਦ, ਆਨੰਦ ਅਤੇ ਗਿਰ-ਸੋਮਨਾਥ ਨੂੰ ਇਸ ਯੋਜਨਾ ਤਹਿਤ ਸ਼ਾਮਲ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਨੂੰ 2022-23 ਤੱਕ ਪੜਾਅਵਾਰ ਕਵਰ ਕੀਤਾ ਜਾਵੇਗਾ।