ਹਰਿਆਣਾ: ਪਲਾਸਟਿਕ ਪ੍ਰਦੂਸ਼ਣ ਵਾਤਾਵਰਣ ਸਬੰਧੀ ਗੰਭੀਰ ਚਿੰਤਾਵਾਂ ਵਿੱਚੋਂ ਇੱਕ ਬਣ ਗਿਆ ਹੈ, ਤੇ ਡਿਸਪੋਜ਼ੇਬਲ ਪਲਾਸਟਿਕ, ਖ਼ਾਸ ਤੌਰ 'ਤੇ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ 'ਚ ਵਾਧੇ ਨੇ ਸਮੱਸਿਆਵਾਂ ਵਿੱਚ ਹੋਰ ਵਾਧਾ ਕੀਤਾ ਹੈ।
ਪਲਾਸਟਿਕ ਦੀ ਰਹਿੰਦ-ਖੂੰਹਦ ਵਧਣ ਕਾਰਨ ਖ਼ਾਸਕਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਮੁਸ਼ਕਿਲ ਵੱਧ ਰਹੀ ਹੈ, ਜਿੱਥੇ ਕੂੜਾ ਇਕੱਠਾ ਕਰਨ ਤੇ ਰੀਸਾਈਕਲਿੰਗ ਪ੍ਰਣਾਲੀਆਂ ਅਕਸਰ ਅਯੋਗ ਜਾਂ ਮੌਜੂਦ ਹੀ ਨਹੀਂ ਹਨ ਜਿਸ ਕਰਕੇ ਪਲਾਸਟਿਕ ਦਾ ਚੰਗੀ ਤਰ੍ਹਾਂ ਨਿਪਟਾਰਾ ਨਹੀਂ ਹੁੰਦਾ।
ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਦੇ ਇੱਕ ਅਨੁਮਾਨ ਮੁਤਾਬਿਕ ਸਾਲ 2012 ਵਿੱਚ ਭਾਰਤ ਵਿੱਚ ਲਗਭਗ 26,000 ਟਨ ਪਲਾਸਟਿਕ ਪੈਦਾ ਹੁੰਦਾ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ, ਕਿ ਇੱਕ ਦਿਨ ਵਿੱਚ 10,000 ਟਨ ਤੋਂ ਵੱਧ ਪਲਾਸਟਿਕ ਦਾ ਕੂੜਾ ਇਕੱਠਾ ਹੀ ਨਹੀਂ ਕੀਤਾ ਜਾਂਦਾ।
ਇਸ ਮੁੱਦੇ ਬਾਰੇ ਹੋਰ ਜਾਣਨ ਲਈ, ਈਟੀਵੀ ਭਰਤ ਨੇ ਦਿਲ ਅਤੇ ਦਮਾ ਦੇ ਮਾਹਰ ਡਾਕਟਰ ਸ਼ੈਲੇਂਦਰ ਸੈਣੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪਲਾਸਟਿਕ ਦੀ ਵੱਧ ਰਹੀ ਵਰਤੋਂ ਨੂੰ ਦਰਸਾਉਂਦਿਆਂ ਇਕ ਅੰਕੜਾ ਤਿਆਰ ਕੀਤਾ ਹੈ।
ਡਾ. ਸੈਣੀ, ਜੋ ਪਲਾਸਟਿਕ ਵਰਤਾਰੇ ਦਾ ਅਧਿਐਨ ਕਰ ਰਹੇ ਹਨ, ਉਹ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ, ਪਲਾਸਟਿਕ ਦੀ ਖਪਤ ਤੇ ਜਲਣ ਵਾਲੇ ਪਲਾਸਟਿਕ ਵਿਚੋਂ ਨਿਕਲ ਰਹੇ ਧੂੰਆਂ ਨਾਲ ਸਾਹ ਦੀਆਂ ਬਿਮਾਰੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਨ। ਡਾਕਟਰ ਨੇ ਪਲਾਸਟਿਕ ਦੀਆਂ ਚੀਜ਼ਾਂ ਨੂੰ ਹੋਰ ਵਿਕਲਪਾਂ ਨਾਲ ਤਬਦੀਲ ਕਰਨ ਦੀ ਅਪੀਲ ਕੀਤੀ।