ਪੰਜਾਬ

punjab

ETV Bharat / bharat

ਵਿਜੇਵਾੜਾ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਲਈ ਖ਼ਾਸ ਉਪਰਾਲਾ - plastic campaign

ਵਿਜੇਵਾੜਾ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦੀ ਕੋਸ਼ਿਸ਼ ਵਿੱਚ, ਕਨਕਾ ਦੁਰਗਾ ਇੰਦਰਾਕੀਲਾਦਰੀ ਮੰਦਿਰ ਵਿੱਚ ਪਲਾਸਟਿਕ ਦੇ ਬੈਗ ਅਤੇ ਕਵਰ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Jan 22, 2020, 8:03 AM IST

ਆਂਧਰਾ ਪ੍ਰਦੇਸ਼: ਵਿਜੇਵਾੜਾ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦੀ ਕੋਸ਼ਿਸ਼ ਵਿੱਚ, ਕਨਕਾ ਦੁਰਗਾ ਇੰਦਰਾਕੀਲਾਦਰੀ ਮੰਦਿਰ ਵਿੱਚ ਪਲਾਸਟਿਕ ਦੇ ਬੈਗ ਅਤੇ ਕਵਰ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਹੈ।

ਵੀਡੀਓ

ਕ੍ਰਿਸ਼ਨਾ ਨਦੀ ਦੇ ਕੰਢੇ ਇੰਦਰਾਕੀਲਾਦਰੀ ਪਹਾੜੀ 'ਤੇ ਸਥਿਤ ਪ੍ਰਸਿੱਧ ਮੰਦਰ ਨੇ ਸ਼ਰਧਾਲੂਆਂ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਮੰਦਰ ਵਿਚ ਪਲਾਸਟਿਕ ਕਵਰ ਨਾ ਲਿਆਇਆ ਕਰਨ। ਮੰਦਰ ਦੇ ਅਧਿਕਾਰੀਆਂ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਜੁਰਮਾਨਾ ਵੀ ਤੈਅ ਕੀਤਾ ਹੈ।

ਵਾਤਾਵਰਣ ਕਾਰਕੁੰਨ, ਸਰਕਾਰੀ ਅਧਿਕਾਰੀਆਂ ਤੇ ਗ਼ੈਰ ਸਰਕਾਰੀ ਸੰਗਠਨਾਂ ਦੇ ਨਾਲ-ਨਾਲ ਖੇਤਰ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਇਸ ਗੰਭੀਰ ਖਤਰੇ ਤੋਂ ਮੁਕਤ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਨਕ ਦੁਰਗਾ ਮੰਦਰ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਸਥਾਨਾਂ ਵਿੱਚੋਂ ਇੱਕ ਹੈ, ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਹਾਜ਼ਰੀ ਭਰਦੇ ਹਨ। ਕਿਸੇ ਖ਼ਾਸ ਤਿਉਹਾਰ ਤੇ ਜਨਤਕ ਛੁੱਟੀਆਂ ਦੇ ਸਮੇਂ ਮੰਦਿਰ ਵਿੱਚ ਸ਼ਰਧਾਲੂਆਂ ਦੀ ਕਾਫ਼ੀ ਭੀੜ ਰਹਿੰਦੀ ਹੈ ਜਿਸ ਕਰਕੇ ਪਲਾਸਟਿਕ ਦੀ ਵਧੇਰੇ ਵਰਤੋਂ ਹੁੰਦੀ ਹੈ।

ਜ਼ਿਆਦਾਤਰ ਸ਼ਰਧਾਲੂ ਪਲਾਸਟਿਕ ਦੇ ਥੈਲੇ ਵਿੱਚ ਪੂਜਾ ਦੀਆਂ ਚੀਜ਼ਾਂ ਲਿਆਉਂਦੇ ਹਨ। ਪਰ ਹੁਣ ਤੋਂ, ਸਿਰਫ ਕੱਪੜੇ ਦੇ ਬੈਗਾਂ ਨੂੰ ਹੀ ਮੰਦਰ ਦੇ ਅੰਦਰ ਲਿਆਉਣ ਦੀ ਆਗਿਆ ਦਿੱਤੀ ਜਾਵੇਗੀ। ਜਦੋਂ ਕੋਟੇਸ਼ਵਰਮਮਾ ਮੰਦਰ ਦਾ ਕਾਰਜਕਾਰੀ ਅਧਿਕਾਰੀ ਸੀ, ਉਸਨੇ ਮੰਦਰ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਦੇਵੀ ਦੁਰਗਾ ਨੂੰ ਭੇਟ ਕੀਤੇ ਕੱਪੜਿਆਂ ਤੋਂ ਬੈਗ ਬਣਾਏ ਜਾਣ।

ਪਰ ਇਸ ਪਹਿਲ ਨੇ ਮੰਦਰ ਦੇ ਫੰਡ 'ਤੇ ਅਸਰ ਪਾਇਆ। ਮੌਜੂਦਾ ਕਾਰਜਕਾਰੀ ਅਧਿਕਾਰੀ ਸੁਰੇਸ਼ ਬਾਬੂ, ਹਾਲਾਂਕਿ, ਪਹਿਲਾਂ ਹੀ ਕਾਫ਼ੀ ਗਿਣਤੀ ਵਿਚ ਕੱਪੜੇ ਦੇ ਥੈਲੇ ਦਾ ਆਰਡਰ ਦੇ ਚੁੱਕੇ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਪਲਾਸਟਿਕ 'ਤੇ ਮੁਕੰਮਲ ਪਾਬੰਦੀ ਲਾਗੂ ਕੀਤੀ ਜਾਵੇਗੀ ਅਤੇ ਮੰਦਰ 'ਚ ਵਿਕਰੇਤਾਵਾਂ ਨੂੰ ਪਲਾਸਟਿਕ ਬੈਗ ਨਾ ਵੇਚਣ ਦੇ ਆਦੇਸ਼ ਵੀ ਜਾਰੀ ਕੀਤੇ ਹਨ।

ਮਹਾਂ ਮੰਡਪਮ ਦੀ 5ਵੀਂ ਮੰਜ਼ਿਲ 'ਤੇ ਪੂਜਾ ਅਸਥੀਆਂ ਵੇਚੀਆਂ ਜਾਂਦੀਆਂ ਹਨ। ਉੱਥੋਂ ਦੇ ਵਿਕਰੇਤਾ ਆਪਣੀਆਂ ਦੁਕਾਨਾਂ ਵਿੱਚ ਪਲਾਸਟਿਕ ਦੀ ਵਰਤੋਂ ਕਰਨ ਤੋਂ ਪਹਿਲਾਂ ਹੀ ਰੋਕ ਲਗਾ ਚੁੱਕੇ ਹਨ। ਮੰਦਰ ਦੇ ਅਧਿਕਾਰੀਆਂ, ਵਿਕਰੇਤਾਵਾਂ ਅਤੇ ਸ਼ਰਧਾਲੂਆਂ ਲਈ ਵਿਜੇਵਾੜਾ ਨੂੰ ਸਿੰਗਲ-ਯੂਜ਼ ਪਲਾਸਟਿਕ ਮੁਕਤ ਬਣਾਉਣ ਲਈ ਕੀਤਾ ਗਿਆ ਇਹ ਉਪਰਾਲਾ ਨਿਸ਼ਚਤ ਤੌਰ 'ਤੇ ਲੰਬੇ ਸਮੇਂ ਲਈ ਲਾਭਕਾਰੀ ਸਿੱਧ ਹੋਵੇਗਾ।

ABOUT THE AUTHOR

...view details