ਨਵੀਂ ਦਿੱਲੀ: ਬੀਤੀ ਦੇਰ ਸ਼ਾਮ ਨੂੰ ਕੇਰਲ ਦੇ ਕੋਝੀਕੋਡ ਕੌਮਾਂਤਰੀ ਹਵਾਈ ਅੱਡੇ ਵਿਖੇ ਏਅਰ ਇੰਡੀਆ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਜਹਾਜ਼ ਦੇ 2 ਟੋਟੇ ਹੋ ਗਏ। ਜਹਾਜ਼ ਦੇ 2 ਟੋਟੇ ਹੋਣ ਕਾਰਨ ਦੋਵੇਂ ਪਾਇਲਟਾਂ ਸਣੇ 19 ਯਾਤਰੀਆਂ ਦੀ ਮੌਤ ਹੋ ਗਈ। ਜਦਕਿ 120 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਜਿਹੜੇ 2 ਪਾਇਲਟਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਕੈਪਟਨ ਦੀਪਕ ਵਸੰਤ ਸਾਠੇ ਵੀ ਸਨ। ਜੋ ਕਿ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਸਨ। ਕੈਪਟਨ ਦੀਪਕ ਵੀ. ਸਾਠੇ ਨੇ ਮਿਗ-21 ਲੜਾਕੂ ਜਹਾਜ਼ ਨੂੰ 17 ਸਕੁਐਡਰਨ ਨਾਲ ਅੰਬਾਲਾ ਵਿੱਚ ਉਡਾਇਆ ਸੀ। ਉਹ ਸਨਮਾਨਿਤ ਪਾਇਲਟ ਸਨ। ਉਨ੍ਹਾਂ ਨੂੰ ਬੋਇੰਗ 737 ਜਹਾਜ਼ਾਂ ਦਾ ਕਾਫ਼ੀ ਤਜਰਬਾ ਸੀ।
ਸਕੁਐਡਰਨ ਨੇ 1999 ਦੀ ਕਾਰਗਿਲ ਦੀ ਜੰਗ ਵੀ ਦੇਖੀ ਤੇ ਹਾਲ ਹੀ ਵਿੱਚ ਫਰਾਂਸ ਵੱਲੋਂ ਦਿੱਤੇ ਗਏ ਰਾਫੇਲ ਜੈੱਟ ਫਾਈਟਰ ਦੀ ਪ੍ਰਕਿਰਿਆ ਨਾਲ ਵੀ ਜੁੜੇ ਸੀ।
ਏਅਰ ਫੋਰਸ ਅਕਾਦਮੀ ਵਿੱਚ ਇੰਸਟ੍ਰਕਟਰ ਵਜੋਂ ਸੇਵਾ ਦੇਣ ਤੋਂ ਬਾਅਦ ਸਾਠੇ ਇੰਡੀਅਨ ਏਅਰ ਫੋਰਸ ਤੋਂ ਸਮੇਂ ਤੋਂ ਪਹਿਲਾਂ ਹੀ ਰਿਟਾਇਟਰ ਹੋ ਗਏ ਤੇ ਏਅਰ ਇੰਡੀਆ ਵਿੱਚ ਨੌਕਰੀ ਕਰਨ ਲੱਗ ਗਏ।