ਨਵੀਂ ਦਿੱਲੀ: 1984 ਸਿੱਖ ਕਤਲੇਆਮ ਨੂੰ ਭਾਵੇਂ ਚਾਰ ਦਹਾਕੇ ਬੀਤੇ ਚੁੱਕੇ ਹਨ, ਪਰ ਅਜੇ ਵੀ ਯਾਦਾਂ ਉਵੇਂ ਹੀ ਤਾਜ਼ਾ ਹਨ। ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਅਜੇ ਵੀ ਪੂਰਾ ਇਨਸਾਫ਼ ਨਹੀਂ ਮਿਲ ਸਕਿਆ ਹੈ। ਈਟੀਵੀ ਭਾਰਤ ਵੱਲੋਂ ਇਨ੍ਹਾਂ ਕੁੱਝ ਪੀੜਤ ਸਿੱਖ ਪਰਿਵਾਰਾਂ ਨਾਲ ਉਸ ਸਮੇਂ ਤੋਂ ਉਨ੍ਹਾਂ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ।
ਤ੍ਰਿਲੋਕਪੁਰੀ ਦੇ ਗੁਰਦੁਆਰਾ 'ਚ 1984 ਸਿੱਖ ਕਤਲੇਆਮ ਦੇ ਸਿੱਖਾਂ ਦੀਆਂ ਤਸਵੀਰਾਂ ਬਣੀਆਂ ਯਾਦਗਾਰ
ਦਿੱਲੀ ਦੇ ਤ੍ਰਿਲੋਕਪੁਰੀ ਦਾ ਗੁਰਦੁਆਰਾ ਸ੍ਰੀ ਸਿੰਘ ਸਭਾ ਉਹ ਸ਼ਹੀਦੀ ਅਸਥਾਨ ਹੈ, ਜਿਥੇ ਕਤਲੇਆਮ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਸਿੱਖਾਂ ਦੀ ਤਸਵੀਰਾਂ ਯਾਦਾਂ ਵਜੋਂ ਲਗਾਈਆਂ ਗਈਆਂ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਲਗਭਗ 150 ਸਿੱਖਾਂ ਦੀਆਂ ਤਸਵੀਰਾਂ ਲੱਗੀਆਂ ਹਨ।
ਇਸ ਦੌਰਾਨ ਦਿੱਲੀ ਵਿੱਚ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀਆਂ ਯਾਦਾਂ ਬਾਰੇ ਵੀ ਪਤਾ ਲੱਗਿਆ। ਮਾਰੇ ਗਏ ਸਿੱਖਾਂ ਦੀਆਂ ਯਾਦਾਂ ਅੱਜ ਵੀ ਪਰਿਵਾਰਾਂ ਵੱਲੋਂ ਅਤੇ ਗੁਰਦੁਆਰਿਆਂ ਵਿੱਚ ਸਾਂਭੀਆਂ ਪਈਆਂ ਹਨ। ਕਈ ਗੁਰਦੁਆਰਾ ਸਾਹਿਬ ਵਿੱਚ ਇਨ੍ਹਾਂ ਸਿੱਖਾਂ ਦੀਆਂ ਯਾਦਗਾਰਾਂ ਵੀ ਉਸਾਰੀਆਂ ਗਈਆਂ ਹਨ, ਅਜਿਹਾ ਦਿੱਲੀ ਦੇ ਤ੍ਰਿਲੋਕਪੁਰੀ ਦਾ ਗੁਰਦੁਆਰਾ ਸ੍ਰੀ ਸਿੰਘ ਸਭਾ ਸ਼ਹੀਦੀ ਅਸਥਾਨ ਹੈ, ਜਿਥੇ ਕਤਲੇਆਮ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਸਿੱਖਾਂ ਦੀ ਤਸਵੀਰਾਂ ਯਾਦਾਂ ਵਜੋਂ ਲਗਾਈਆਂ ਗਈਆਂ ਹਨ।
ਗੁਰਦੁਆਰਾ ਸਾਹਿਬ ਦੇ ਅੰਦਰ ਲਗਭਗ 150 ਸਿੱਖਾਂ ਦੀਆਂ ਤਸਵੀਰਾਂ ਲੱਗੀਆਂ ਹਨ। ਇਸ ਤੋਂ ਇਲਾਵਾ ਜਾਨ ਗੁਆ ਚੁੱਕੇ ਸਿੱਖਾਂ ਦੇ ਨਾਂਅ, ਤਰੀਕ ਨੂੰ, ਕਿਥੇ ਸ਼ਹੀਦ ਹੋਏ ਬਾਰੇ ਸਾਰਾ ਵੇਰਵਾ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ।