ਨਵੀ ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੀ ਇਕੱਠਿਆਂ ਫ਼ੋਟੋ ਅਤੇ ਵੀਡੀਓ ਸਾਹਮਣੇ ਆਈ ਹੈ ਪਰ ਪੰਜਾਬ ਦੇ ਅਕਾਲੀ ਲੀਡਰਾਂ ਨੇ ਇਸ ਫ਼ੋਟੋ ਤੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ।
ਦੱਸ ਦੇਈਏ ਕਿ ਮਨਜਿੰਦਰ ਸਿੰਘ ਸਿਰਸਾ ਐਸਜੀਪੀਸੀ ਦੇ ਜਥੇ ਨਾਲ ਬੀਤੇ ਦਿਨ ਪਾਕਿ ਗਏ ਸਨ ਉੱਥੇ ਸਿਰਸਾ ਦੀ ਗੋਪਾਲ ਚਾਵਲਾ ਨਾਲ ਫ਼ੋਟੋ ਅਤੇ ਵੀਡੀਓ ਸਾਹਮਣੇ ਆਈ ਹੈ।
ਸਿਰਸਾ ਅਤੇ ਚਾਵਲਾ ਦੀ ਫ਼ੋਟੋ ਦੀ ਸੱਚਾਈ - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੀ ਇਕੱਠਿਆਂ ਫ਼ੋਟੋ ਅਤੇ ਵੀਡੀਓ ਸਾਹਮਣੇ ਆਈ ਹੈ। ਸਿਰਸਾ ਨੇ ਕਿਹਾ ਕਿ ਗੋਪਾਲ ਚਾਵਲਾ ਸਾਜਿਸ਼ ਨਾਲ ਤਸਵੀਰ ਨੂੰ ਪਿੱਛਿਓ ਖਿੱਚਿਆ ਹੈ।
ਇਹ ਵੀ ਪੜ੍ਹੌ: ਗੋਪਾਲ ਚਾਵਲਾ ਨੂੰ ਸ਼ੈਅ ਦੇ ਰਿਹਾ ਪਾਕਿਸਤਾਨ: ਹਰਸਿਮਰਤ ਬਾਦਲ
ਉੱਧਰ ਦੂਜੇ ਪਾਸੇ ਗੋਪਾਲ ਚਾਵਲਾ ਨੇ ਵੀ ਵੀਡੀਓ ਬਣਾ ਜਾਰੀ ਕੇ ਕਿਹਾ ਹੈ ਕਿ ਸਿਰਸਾ ਨਾਲ ਉਨ੍ਹਾਂ ਦੀ ਮੁਲਕਾਤ ਹੋਈ ਹੈ ਤੇ ਇਸ ਦੌਰਾਨ ਦੋਵਾਂ ਜੱਫੀ ਵੀ ਪਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੱਧੂ ਜਦੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ ਤੇ ਸੁੰਹ ਚੁੱਕ ਸਮਾਗਮ 'ਚ ਸ਼ਾਮਲ ਹੋਏ ਸਨ ਉਸ ਸਮੇਂ ਵੀ ਚਾਵਲਾ ਦੀ ਸਿੱਧੂ ਨਾਲ ਫ਼ੋਟੋ ਵਾਇਰਲ ਹੋਈ ਸੀ ਉਸ ਸਮੇਂ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਸੀ। ਉਸ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਧੂ ਅਤੇ ਚਾਵਲਾ ਦੀ ਫ਼ੋਟੋ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਸਿੱਧੂ ਪਾਕਿਸਤਾਨ ਹੀ ਚਲਾ ਜਾਵੇ। ਹੁਣ ਸਿੱਧੂ ਤੋਂ ਬਾਅਦ ਸਿਰਸਾ ਦੀ ਚਾਵਲਾ ਨਾਲ ਫ਼ੋਟੋ ਸਾਹਮਣੇ ਆਈ ਹੈ ਪਰ ਇਸ ਫ਼ੋਟੋ ਤੇ ਹਲੇ ਤੱਕ ਹਰਸਿਮਰਤ ਕੌਰ ਬਾਦਲ ਨੇ ਕੋਈ ਟਿੱਪਣੀ ਨਹੀ ਕੀਤੀ ਸ਼ਾਇਦ ਉਹ ਭਾਈਵਾਲ ਪਾਰਟੀ ਦਾ ਹੈ ਇਸ ਲਈ।