ਪੀਐੱਚਡੀ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ, ਹੁਣ ਰੋਟੀ ਨੂੰ ਤਰਸੇ ਪਰਿਵਾਰ ਨੇ ਮੰਗੀ 'ਮੌਤ' - ਦੁਰਗਾਪੁਰ
ਜ਼ਿੰਦਗੀ ਜਿਉਣ ਦਾ ਕੋਈ ਜ਼ਰੀਆ ਨਾ ਮਿਲਦਾ ਵੇਖ ਗਾਰਗੀ ਬੰਦਯੋਪਾਧਿਆਏ ਨੇ ਪੂਰੇ ਪਰਿਵਾਰ ਸਣੇ ਈਥੋਨੇਸੀਆ(ਇੱਛਾ ਨਾਲ ਮੌਤ) ਲਈ ਅਰਜ਼ੀ ਪਾਈ ਹੈ। ਜਾਣੋ ਕੀ ਹੈ ਕਾਰਨ...

ਦੁਰਗਾਪੁਰ: ਪੱਛਮੀ ਬੰਗਾਲ ਦੇ ਦੁਰਗਾਪੁਰ ਦੀ ਗਾਰਗੀ ਬੰਦਯੋਪਾਧਿਆਏ ਪੀਐੱਚਡੀ ਕਰਨ ਤੋਂ ਬਾਅਦ ਵੀ ਬੇਰੁਜ਼ਗਾਰ ਹੈ। ਗਾਰਗੀ ਤੇ ਉਸਦਾ ਪਰਿਵਾਰ ਭੁੱਖੇ ਪੇਟ ਸੌਂਣ ਨੂੰ ਮਜਬੂਰ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਇਹ ਪਰਿਵਾਰ ਹੁਣ ਈਥੋਨੇਸੀਆ(ਇੱਛਾ ਨਾਲ ਮੌਤ)(Euthanasia) ਦੀ ਮੰਗ ਕਰ ਰਿਹਾ ਹੈ।
ਦੇਸ਼ਾਂ ਦਾ ਰਾਸ਼ਟਰਗਾਨ ਲਿਖਣ ਵਾਲੇ ਰਵਿੰਦਰ ਨਾਥ ਟੈਗੋਰ ਦੇ ਗੀਤਾਂ ਵਿੱਚ ਕੁਦਰਤ ਅਤੇ ਮਨੁੱਖੀ ਦਿਮਾਗ ਦੇ ਵਿਸ਼ੇ ਉੱਤੇ ਰਿਸਰਚ ਕਰਨ ਵਾਲੀ ਗਾਰਗੀ ਬੰਦਯੋਪਾਧਿਆਏ ਸਿੱਖਿਅਤ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਝੱਲਣ ਨੂੰ ਮਜਬੂਰ ਹੈ। ਗਾਰਗੀ ਨੇ ਬੇਰੁ਼ਜ਼ਗਾਰੀ ਕਾਰਨ ਅਤੇ ਜ਼ਿੰਦਗੀ ਜਿਉਣ ਲਈ ਕੋਈ ਜ਼ਰੀਆ ਨਾ ਮਿਲਦਾ ਵੇਖ ਹੁਣ ਪਰਿਵਾਰ ਸਮੇਤ ਇੱਛਾ ਨਾਲ ਮੌਤ ਲਈ ਅਰਜ਼ੀ ਦਿੱਤੀ ਹੈ।
ਦੱਸ ਦਈਏ ਕਿ ਗਾਰਗੀ ਬੰਦਯੋਪਾਧਿਆਏ ਦੁਰਗਾਪੁਰ(ਪੱਛਮੀ ਬੰਗਾਲ) ਦੀ ਰਹਿਣ ਵਾਲੀ ਹੈ। ਗਾਰਗੀ ਦਾ ਦਾ ਵਿਆਹ ਤਾਂ ਹੋਇਆ ਪਰ ਤਲਾਕ ਹੋ ਗਿਆ, ਜਿਸ ਤੋਂ ਬਾਅਦ ਹੁਣ ਉਹ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ। ਗਾਰਗੀ ਨੇ ਮਿਊਜ਼ਿਕ ਵਿੱਚ ਪੀਐੱਚਡੀ ਕੀਤੀ ਹੈ, ਪਰ ਡਿਗਰੀ ਦੇ ਬਾਵਜੂਦ ਵੀ ਉਨ੍ਹਾਂ ਕੋਲ ਨੌਕਰੀ ਨਹੀਂ ਹੈ।
ਗਾਰਗੀ ਦੇ ਪਿਤਾ ਕਮਲ ਬੰਦਯੋਪਾਧਿਆਏ ਇੱਕ ਸਟੀਲ ਪਲਾਂਟ ਮੈਨੇਜਰ ਸਨ, ਮਾਂ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸੀ। ਰਿਟਾਇਰ ਹੋਣ ਤੋਂ ਬਾਅਦ ਕਮਲ ਬਾਬੂ ਦੁਰਗਾਪੁਰ ਤੋਂ ਬਾਰਾਸਾਤ ਆ ਗਏ। ਇਸ ਤੋਂ ਬਾਅਦ ਗਾਰਗੀ ਅਤੇ ਉਸਦੀ ਭੈਣ ਕਸਤੂਰੀ ਦਾ ਵਿਆਹ ਹੋ ਗਿਆ। ਪਰ, ਗਾਰਗੀ ਦਾ ਕਿਸੇ ਕਾਰਨ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਹੁਣ ਉਹ ਨੌਕਰੀ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਕਾਊਂਸਲਰਜ਼ ਉਸਦੀ ਮਦਦ ਕਰਨ। ਪੂਰਾ ਪਰਿਵਾਰ ਇਸ ਵੇਲ਼ੇ ਆਰਥਿਕ ਤੰਗੀ ਦੀ ਮਾਰ ਝੱਲ ਰਿਹਾ ਹੈ। ਇੱਥੋਂ ਤੱਕ ਕਿ ਇਨ੍ਹਾਂ ਕੋਲ 10 ਰੁਪਏ ਤੱਕ ਨਹੀਂ। ਹੁਣ ਇਹ ਪਰਿਵਾਰ ਭੁੱਖਮਰੀ ਦੀ ਜੀਵਨ ਜਿਉਂ ਰਿਹਾ ਹੈ। ਹੁਣ ਇਸ ਪਰਿਵਾਰ ਨੇ ਈਥੋਨੇਸੀਆ(ਇੱਛਾ ਨਾਲ ਮੌਤ) ਦੀ ਮੰਗ ਕੀਤੀ ਹੈ।