ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਨੌਵੇਂ ਦਿਨ ਵੀ ਵਾਧਾ ਜਾਰੀ ਹੈ। ਸੋਮਵਾਰ ਨੂੰ ਨੌਵੇਂ ਦਿਨ ਪੈਟਰੋਲ ਦੀ ਕੀਮਤ ਵਿੱਚ 0.48 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਤੇਲ ਪੀਐਸਯੂ ਵੱਲੋਂ ਰੇਟ ਰੀਵੀਜ਼ਨ 'ਚ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।
ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ 'ਚ 0.46 ਪੈਸੇ ਦਾ ਵਾਧਾ ਹੋਇਆ ਹੈ ਤੇ ਇਸ ਦੀ ਕੀਮਤ 73.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 0.53 ਪੈਸੇ ਦੇ ਵਾਧੇ ਨਾਲ 66.70 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 0.48 ਪੈਸੇ ਦੇ ਵਾਧੇ ਨਾਲ 76.26 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 0.59 ਪੈਸੇ 74.62 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੰਡੀਅਨ ਆਇਲ ਦੀ ਵੈੱਬਸਾਈਟ ਦੇ ਮੁਤਾਬਕ, ਮੁੰਬਈ ਵਿੱਚ ਪੈਟਰੋਲ ਦੀ ਕੀਮਤ 'ਚ 0.47 ਪੈਸੇ ਦਾ ਵਾਧਾ ਹੋਇਆ ਹੈ ਅਤੇ ਇਹ 83.17 ਰੁਪਏ ਪ੍ਰਤੀ ਲੀਟਰ ਤੇ 0.57 ਪੈਸੇ ਦੇ ਵਾਧੇ ਨਾਲ ਡੀਜ਼ਲ 73.21 ਪ੍ਰਤੀ ਲੀਟਰ ਵਿੱਕ ਰਿਹਾ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 0.43 ਪੈਸੇ ਦੇ ਵਾਧੇ ਨਾਲ 79.96 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 0.51 ਦੇ ਵਾਧੇ ਨਾਲ 72.69 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇਥੇ ਪੈਟਰੋਲ 0.46 ਪੈਸੇ ਦੇ ਵਾਧੇ ਨਾਲ 78.10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.53 ਪੈਸੇ ਦੇ ਵਾਧੇ ਨਾਲ 70.33 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਪੂਰੇ ਦੇਸ਼ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ,ਪਰ ਇਹ ਕੀਮਤਾਂ ਵੱਖ-ਵੱਖ ਸੂਬਿਆਂ 'ਚ ਵ੍ਰਿਕੀ ਟੈਕਸ, ਵੈਲਯੂ ਐਡੀਡ ਟੈਕਸ ਦੇ ਜੋੜੇ ਜਾਣ ਮਗਰੋਂ ਵੱਖ-ਵੱਖ ਹੋ ਜਾਂਦੀ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵਧਾ ਕੇ 69 ਫੀਸਦੀ ਕਰ ਦਿੱਤਾ ਗਿਆ ਹੈ, ਜੋ ਕਿ ਵਿਸ਼ਵ 'ਚ ਸਭ ਤੋਂ ਵੱਧ ਹੈ। ਪਿਛਲੇ ਸਾਲ ਤੱਕ, ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ 50% ਟੈਕਸ ਸੀ। ਜੇਕਰ ਵਿਕਸਤ ਆਰਥਿਕਤਾ ਦੀ ਗੱਲ ਕੀਤੀ ਜਾਏ ਤਾਂ ਅਮਰੀਕਾ 'ਚ ਕੁੱਲ ਕੀਮਤ ਦਾ 19 %, ਜਾਪਾਨ 'ਚ 47%, ਯੂਕੇ 62 % ਅਤੇ ਫ੍ਰਾਂਸ 63% ਟੈਕਸ ਅਦਾ ਕਰਦਾ ਹੈ।