ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਫ਼ਾਇਦਾ ਹੁਣ ਆਮ ਭਾਰਤੀਆਂ ਨੂੰ ਵੀ ਮਿਲਣ ਲੱਗ ਗਿਆ ਹੈ। ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਸਸਤੇ ਹੋ ਗਏ ਹਨ। ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 2 ਰੁਪਏ, 69 ਪੈਸੇ ਸਸਤਾ ਹੋ ਕੇ 70.20 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਡੀਜ਼ਲ ਦੇ ਭਾਅ 2.33 ਰੁਪਏ ਡਿੱਗ ਕੇ 63.01 ਰੁਪਏ ਤੱਕ ਪਹੁੰਚ ਗਏ ਹਨ।
ਦੱਸ ਦਈਏ ਕਿ ਸਊਦੀ ਅਰਬ ਤੇ ਰੂਸ ਵਿੱਚ ਆਇਲ ਪ੍ਰਾਈਸ ਵਾਰ (Oil Price War) ਛਿੜਣ ਉੱਤੇ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਨੇ ਦੇਸ਼ ਦੀ ਆਮਦ ਬਿਲ ਵਿੱਚ ਕਮੀ ਆਵੇਗੀ। ਇਸ ਨਾਲ ਖੁਦਰਾ ਕੀਮਤਾਂ ਵੀ ਘੱਟ ਹੋਣਗਆਂ। ਹਾਲਾਂਕਿ ਇਸ ਤੋਂ ਪਹਿਲਾ ਦਬਾਅ ਵਿੱਚ ਚੱਲ ਰਹੀ ਓਐਨਜੀਸੀ ਵਰਗੀ ਕੰਪਨੀ ਦੀ ਹਾਲਤ ਹੋਰ ਖ਼ਰਾਬ ਹੋਵੇਗੀ।