ਪੰਜਾਬ

punjab

ETV Bharat / bharat

ਦਿੱਲੀ ਵਿੱਚ ਪੈਟਰੋਲ 1.67 ਰੁਪਏ ਅਤੇ ਡੀਜ਼ਲ 7.10 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ

ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਡੀਜ਼ਲ 59.3 ਰੁਪਏ ਹੈ ਅਤੇ ਪੈਟਰੋਲ 65.82 ਰੁਪਏ ਹਨ।

ਫ਼ੋਟੋ।
ਫ਼ੋਟੋ।

By

Published : May 5, 2020, 11:21 AM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇੱਥੇ ਪੈਟਰੋਲ ਦੀ ਕੀਮਤ ਵਿੱਚ 1.67 ਰੁਪਏ ਦਾ ਵਾਧਾ ਹੋਇਆ ਹੈ ਜਦਕਿ ਡੀਜ਼ਲ ਵਿੱਚ 7.1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੋਵਾਂ ਕੀਮਤਾਂ 'ਤੇ ਦਿੱਲੀ ਸਰਕਾਰ ਵੱਲੋਂ ਲਗਾਏ ਗਏ ਵੈਟ ਵਿੱਚ ਵਾਧੇ ਦਾ ਅਸਰ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਡੀਜ਼ਲ 69.29 ਲੀਟਰ ਹੋ ਗਿਆ ਹੈ ਜਦਕਿ ਪੈਟਰੋਲ 71.26 ਲੀਟਰ ਹੋ ਗਿਆ ਹੈ। ਦੱਸਿਆ ਗਿਆ ਕਿ ਪੈਟਰੋਲ 'ਤੇ ਵੈਟ 27% ਤੋਂ ਵਧਾ ਕੇ 30% ਕਰ ਦਿੱਤਾ ਗਿਆ ਹੈ। ਡੀਜ਼ਲ 'ਤੇ, ਇਸ ਨੂੰ 16.75% ਤੋਂ ਵਧਾ ਕੇ 30% ਕੀਤਾ ਗਿਆ ਹੈ। ਸਪੱਸ਼ਟ ਹੈ ਕਿ ਇਹ ਕੀਮਤਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਸਕਦੀਆਂ ਹਨ।

ਪੰਜਾਬ ਦੀ ਗੱਲ ਕਰੀਏ ਤਾਂ ਡੀਜ਼ਲ 59.3 ਰੁਪਏ ਹੈ ਅਤੇ ਪੈਟਰੋਲ 65.82 ਰੁਪਏ ਹਨ। ਹਰਿਆਣਾ ਵਿੱਚ ਪੈਟਰੋਲ 65.82 ਰੁਪਏ ਅਤੇ ਡੀਜ਼ਲ 59.3 ਰੁਪਏ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਅੱਜ ਪੈਟਰੋਲ 70.72 ਰੁਪਏ ਅਤੇ ਡੀਜ਼ਲ 62.39 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਚੰਡੀਗੜ੍ਹ ਵਿੱਚ ਪੈਟਰੋਲ 65.82 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ 59.30 ਰੁਪਏ ਪ੍ਰਤੀ ਲੀਟਰ ਹੈ।

ABOUT THE AUTHOR

...view details