ਨਵੀਂ ਦਿੱਲੀ: ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ 5 ਅਗਸਤ ਨੂੰ ਪ੍ਰਸਤਾਵਿਤ ਭੂਮੀ ਪੂਜਨ 'ਤੇ ਰੋਕ ਲਗਾਉਣ ਨੂੰ ਲੈ ਕੇ ਵੀਰਵਾਰ ਨੂੰ ਇਲਾਹਾਬਾਦ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ। ਦਿੱਲੀ ਦੇ ਸਾਕੇਤ ਗੋਖਲੇ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਪੀਆਈਐਲ ਭੇਜੀ ਹੈ।
ਜਨਹਿਤ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਭੂਮੀ ਪੂਜਨ ਅਨਲੌਕ-2 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਭੂਮੀ ਪੂਜਨ ਵਿਚ 300 ਲੋਕ ਇਕੱਠੇ ਹੋਣਗੇ, ਜੋ ਕੋਵਿਡ-19 ਦੇ ਮੱਦੇਨਜ਼ਰ ਬਣਾਏ ਗਏ ਨਿਯਮਾਂ ਦੇ ਵਿਰੁੱਧ ਹੋਣਗੇ।