ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ 2012 ਦੇ ਨਿਰਭਯਾ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਵਨ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਫਾਂਸੀ ਦੀ ਸਜ਼ਾ ਪਾਏ ਗਏ ਦੋਸ਼ੀ ਪੁਵਨ ਕੁਮਾਰ ਗੁਪਤਾ ਦੀ ਸਿਹਤ ਨਾ ਠੀਕ ਹੋਣ 'ਤੇ ਜਾਂਚ ਕਰਵਾਉਣ ਦੀ ਪਟੀਸ਼ਨ ਰੱਦ ਕੀਤੀ ਸੀ। ਇਸ ਤੋਂ ਬਾਅਦ ਦੋਸ਼ੀ ਪਵਨ ਨੇ ਫਾਂਸੀ ਤੋਂ ਬਚਣ ਲਈ ਆਖ਼ਰੀ ਰਾਹ ਦਾ ਸਹਾਰਾ ਲੈਂਦਿਆਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਰਦਿਆਂ ਪਟੀਸ਼ਨ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਹੋਰ ਤਿੰਨ ਦੋਸ਼ੀਆਂ ਦੀ ਵੀ ਰਹਿਮ ਦੀ ਅਪੀਲ ਰੱਦ ਕਰ ਚੁੱਕੇ ਹਨ।
ਨਿਰਭਯਾ ਮਾਮਲਾ: ਰਾਸ਼ਟਰਪਤੀ ਨੇ ਰੱਦ ਕੀਤੀ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ, ਜਾਰੀ ਹੋਵੇਗਾ ਨਵਾਂ ਡੈਥ ਵਾਰੰਟ - ਰਾਸ਼ਟਰਪਤੀ ਨੇ ਰੱਦ ਕੀਤੀ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ
ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨੇ 2012 ਦੇ ਨਿਰਭਯਾ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਵਨ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਹੁਣ ਕੋਰਟ ਫਾਂਸੀ ਦੀ ਨਵੀਂ ਮਿਤੀ ਦਾ ਐਲਾਨ ਕਰੇਗਾ।
ਦੋਸ਼ੀ ਪਵਨ ਗੁਪਤਾ
ਦੱਸਣਯੋਗ ਹੈ ਕਿ ਪਵਨ ਸਣੇ ਤਿੰਨ ਹੋਰ ਦੋਸ਼ੀਆਂ ਨੂੰ ਤਿੰਨ ਮਾਰਚ ਨੂੰ ਫਾਂਸੀ ਹੋਣ ਵਾਲੀ ਸੀ, ਪਰ ਦੋਸ਼ੀਆਂ ਨੇ ਡੈਥ ਵਾਰੰਟ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਨੂੰ ਕੋਰਟ ਨੇ ਖ਼ਾਰਜ ਕਰ ਦਿੱਤਾ ਸੀ। ਹੁਣ ਕੋਰਟ ਫਾਂਸੀ ਦੀ ਨਵੀਂ ਮਿਤੀ ਦਾ ਐਲਾਨ ਕਰੇਗਾ।
ਦੱਸਣਯੋਗ ਹੈ ਕਿ ਨਿਰਭਯਾ ਮਾਮਲਾ ਦੱਖਣੀ ਦਿੱਲੀ 'ਚ 16 ਦਸੰਬਰ 2012 ਨੂੰ ਵਾਪਰੀ ਇੱਕ ਘਟਨਾ ਹੈ ਜਿਸ 'ਚ ਇੱਕ ਵਿਦਿਆਰਥਣ ਨਾਲ ਸਾਮੂਹਿਕ ਬਲਾਤਕਰ ਕਰ ਦੋਸ਼ੀਆਂ ਨੇ ਉਸ ਨੂੰ ਬਸ 'ਚੋਂ ਬਾਹਰ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ ਪੀੜਤਾ ਦੀ ਮੌਤ ਹੋ ਗਈ ਸੀ।