ਦੇਹਰਾਦੂਨ: ਉਂਝ ਤਾਂ ਭੂਤ ਦਾ ਨਾਂਅ ਲੈਂਦਿਆਂ ਹੀ ਮਾਹੌਲ ਡਰਾਵਣਾ ਹੋ ਜਾਂਦਾ ਹੈ, ਪਰ ਉੱਤਰਾਖੰਡ 'ਚ ਕਾਲਸੀ ਬਲਾਕ ਦੇ ਜੌਨਸਾਰ ਇਲਾਕੇ ਦੇ ਸਿੰਗੌਰ ਪਿੰਡ ਦਾ ਮਾਮਲਾ ਕੁਝ ਹੋਰ ਹੀ ਹੈ। ਇੱਥੇ ਭੂਤ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਮਾਨਤਾ ਹੈ ਕਿ ਭੂਤ ਦੇਵਤਾ ਲੋਕਾਂ ਦੀ ਰੱਖਿਆ ਕਰਦੇ ਹਨ। ਸਥਾਨਕ ਲੋਕਾਂ ਤੋਂ ਇਲਾਵਾ ਦਰਸ਼ਨਾਂ ਲਈ ਲੋਕ ਦੂਰ ਤੋਂ ਦੂਰ ਤੋਂ ਆਉਂਦੇ ਹਨ।
ਕੀ ਹੈ ਮਾਨਤਾ?
ਸਿੰਗੌਰ ਪਿੰਡ 'ਚ ਸਥਿਤ ਇਸ ਮੰਦਿਰ 'ਚ ਜਦੋਂ ਭੂਤ ਦੇਵਤਾ ਦੇ ਦਰਸ਼ਨਾਂ ਲਈ ਜਾਓਗੇ ਤਾਂ ਬਸ ਇੱਕ ਪੱਥਰ ਪਿਆ ਹੀ ਨਜ਼ਰ ਆਵੇਗਾ ਤੇ ਇਸੇ ਪੱਥਰ ਦੀ ਪੁਰਾਣੇ ਸਮਿਆਂ ਤੋਂ ਹੀ ਪੂਜਾ ਹੁੰਦੀ ਆ ਰਹੀ ਹੈ। ਇੱਥੋਂ ਦੇ ਰਹਿਣ ਵਾਲੇ ਬਹਾਦਰ ਸਿੰਘ ਦਾ ਵੀ ਕੁਝ ਇਹੀ ਕਹਿਣਾ ਹੈ, ਉਹਨਾਂ ਦੇ ਪੁਰਖੇ ਵੀ ਇਸ ਦੇਵਤਾ ਦੀ ਪੂਜਾ ਕਰਦੇ ਸਨ ਤੇ ਹੁਣ ਉਹ ਵੀ ਕਰਦੇ ਹਨ। ਮਾਨਤਾ ਹੈ ਕਿ ਕੋਈ ਵੀ ਮੁਰਾਦ ਮੰਗੋ, ਇੱਥੇ ਪੂਰੀ ਜ਼ਰੂਰ ਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਲੋਕਾਂ ਦਾ ਸਾਲਾਂ ਤੋਂ ਇਸ ਮੰਦਿਰ 'ਚ ਵਿਸ਼ਵਾਸ ਤੇ ਸ਼ਰਧਾ ਬਣੀ ਹੋਈ ਹੈ।