ਨਵੀਂ ਦਿੱਲੀ: ਨਿਮਾਜ਼ੂਦੀਨ ਮਰਕਜ਼ ਦੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮਰਕਜ਼ ਨਾਲ ਸੰਬੰਧਤ ਲਗਭਗ 2300 ਲੋਕਾਂ 'ਚੋਂ 500 'ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਲੱਛਣ ਪਾਏ ਗਏ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ ਜਦਕਿ 1800 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਤਬਲੀਗੀ ਜਮਾਤ ਨਾਲ ਸੰਬੰਧਤ 500 'ਚ ਕੋਰੋਨਾ ਦੇ ਲੱਛਣ, 1800 ਕੁਆਰੰਟੀਨ: ਕੇਜਰੀਵਾਲ
ਮਰਕਜ਼ ਨਾਲ ਸੰਬੰਧਤ ਲਗਭਗ 2300 ਲੋਕਾਂ 'ਚੋਂ 500 'ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਹਨ ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ ਜਦਕਿ 1800 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਮੁੱਖ ਮੰਤਰੀ ਕੇਜਰੀਵਾਲ
ਦੱਸਣਯੋਗ ਹੈ ਕਿ ਮਰਕਜ਼ ਨਾਲ ਸੰਬੰਧਤ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਅਤੇ ਦੋ ਚਾਰ ਦਿਨਾਂ ਤਕ ਰਿਪੋਰਟਾਂ ਆਉਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ, ਮੁੱਖ ਮੰਤਰੀ ਕੇਜਰੀਵਾਲ ਨੇ ਰਿਪੋਰਟਾਂ ਆਉਣ 'ਤੇ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ।
ਪ੍ਰੈਸ ਕਾਨਫਰੰਸ ਕਰ ਉਨ੍ਹਾਂ ਕਿਹਾ ਕਿ ਦਿੱਲੀ 'ਕੋਰੋਨਾ ਪੀੜਤਾਂ ਦੇ 445 ਮਾਮਲੇ ਚੋਂ ਸਥਾਨਕ ਪ੍ਰਸਾਰ ਕਾਰਨ ਮਹਿਜ਼ 40 ਮਾਮਲੇ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਬਾਕੀ ਮਾਮਲੇ ਵਿਦੇਸਾਂ ਅਤੇ ਨਿਜ਼ਾਮੂਦੀਨ ਮਰਕਜ਼ ਤੋਂ ਆਏ ਲੋਕਾਂ ਕਾਰਨ ਹਨ। ਕੇਜਰੀਵਾਲ ਨੇ ਸਥਿਤੀ ਨੂੰ ਕੰਟਰੋਲ 'ਚ ਹੋਣ ਦੀ ਗੱਲ ਕਹੀ ਹੈ।