ਪਟਨਾ: ਪਿਛਲੇ 24 ਘੰਟਿਆਂ 'ਚ ਰਾਜ ਦੇ ਵੱਖ-ਵੱਖ 7 ਜ਼ਿਲ੍ਹਿਆਂ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਰਾਜ ਦੇ 15 ਜ਼ਿਲ੍ਹਿਆਂ 'ਚ ਤੱਤਕਾਲੀ ਅਲਰਟ ਜਾਰੀ ਕੀਤਾ ਹੈ। ਜਿਸ 'ਚ ਪਟਨਾ, ਭੋਜਪੁਰ, ਸਾਰਣਾ, ਸ਼ਿਵਹਰ, ਸੀਤਾਮਢੀ, ਮੁਜ਼ੱਫਰਪੁਰ, ਭਭੁਆ, ਰੋਹਤਾਸ, ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਗੋਪਾਲਗੰਜ, ਬਕਸਰ, ਸਿਵਾਨ ਆਦਿ ਸ਼ਾਮਲ ਹਨ।
ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ ਦੇ ਸਾਰਨ ਅਤੇ ਭੋਜਪੁਰ ਜ਼ਿਲ੍ਹੇ ਵਿੱਚ 4, ਜਹਾਨਾਬਾਦ ਵਿੱਚ 2, ਪਟਨਾ ਵਿੱਚ ਇੱਕ, ਕੈਮੂਰ ਵਿੱਚ ਇੱਕ, ਬਕਸਰ ਵਿੱਚ ਇੱਕ ਦੀ ਮੌਤ ਹੋ ਗਈ ਹੈ। ਉੱਥੇ ਹੀ ਰੇਵਿਲਗੰਜ ਬਲਾਕ ਦੇ ਪੈਂਚਪਤਰਾ ਵਿੱਚ ਬਿਜਲੀ ਡਿੱਗਣ ਨਾਲ ਖੇਤ ਵਿਚ ਕੰਮ ਕਰ ਰਹੇ 5 ਵਿਅਕਤੀਆਂ ਦੀ ਵੀ ਮੌਤ ਹੋ ਗਈ।