ਪੰਜਾਬ

punjab

ETV Bharat / bharat

ਪ੍ਰਸ਼ਾਸਨ ਦੀ 'ਚਾਹ'...ਸੈਂਕੜੇ ਲੋਕਾਂ ਲਈ ਬਸ ਨਦੀ ਹੀ ਇੱਕ 'ਰਾਹ' - ਹਿਮਾਚਲ ਪ੍ਰਦੇਸ਼

ਹਿਮਾਚਲ ਪ੍ਰਦੇਸ਼ 'ਚ ਤਹਿਸੀਲ ਰਾਮਪੁਰ ਦਾ ਕੂਟ ਪਿੰਡ ਪ੍ਰਸ਼ਾਸਨ ਦੀ ਮੰਦਹਾਲੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਭਾਰੀ ਬਾਰਿਸ਼ ਕਾਰਨ ਬੀਤੇ ਸਾਲ ਪੰਜ ਪੁੱਲ ਵਹਿ ਗਏ ਸਨ, ਪਰ ਹੁਣ ਤੱਕ ਇਨ੍ਹਾਂ ਪੁੱਲਾਂ ਦਾ ਨਿਰਮਾਣ ਨਹੀਂ ਹੋ ਸਕਿਆ, ਜਿਸ ਕਾਰਨ ਲੋਕ ਭਾਰੀ ਬਾਰਿਸ਼ ਦੌਰਾਨ ਜਾਨ ਖ਼ਤਰੇ 'ਚ ਪਾ ਕੇ ਨਦੀਆਂ ਪਾਰ ਕਰਨ ਨੂੰ ਮਜਬੂਰ ਹਨ।

ਜਾਨ ਖ਼ਤਰੇ ਚ ਪਾ ਕੇ ਨਦੀ ਪਾਰ ਕਰਦੇ ਲੋਕ।

By

Published : Jul 13, 2019, 1:28 PM IST

ਰਾਮਪੁਰ: ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਕਾਰਨ ਨਦੀਆਂ ਦਾ ਪੱਧਰ ਕਾਫ਼ੀ ਉੱਪਰ ਚੱਲ ਰਿਹਾ ਹੈ। ਅਜਿਹਾ ਹੀ ਹਾਲ ਹਿਮਾਚਲ ਪ੍ਰਦੇਸ਼ ਦਾ ਵੀ ਹੈ। ਪਰ, ਨਦੀਆਂ ਦੇ ਨੇੜੇ ਰਹਿੰਦੇ ਲੋਕਾਂ ਲਈ ਇਹ ਕਿਸੇ ਮੁਸੀਬਤ ਤੋਂ ਘੱਟ ਨਹੀਂ। ਇੱਕ ਤਾਂ ਇਹ ਮੁਸੀਬਤ ਕਿ ਨਦੀਆਂ ਦਾ ਪਾਣੀ ਇਸ ਤਰ੍ਹਾਂ ਠਾਠਾਂ ਮਾਰ ਰਿਹੈ ਕਿ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਲੋਕਾਂ ਲਈ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਇਸ ਤੋਂ ਵੱਡੀ ਇੱਕ ਹੋਰ ਮੁਸ਼ਕਲ ਹੈ, ਜਿਸ ਨਾਲ ਤਹਿਸੀਲ ਰਾਮਪੁਰ ਦੇ ਪਿੰਡ ਕੂਟ ਦੇ ਲੋਕ ਰੋਜ਼ਾਨਾ ਦੋ-ਚਾਰ ਹੋ ਰਹੇ ਹਨ।

ਵੇਖੋ ਵੀਡੀਓ।

ਸੈਂਕੜੇ ਲੋਕ ਨਦੀ ਪਾਰ ਕਰਨ ਨੂੰ ਮਜ਼ਬੂਰ
ਦਰਅਸਲ, ਇੱਥੇ ਸਰਕਾਰਾਂ ਤੇ ਪ੍ਰਸ਼ਾਸਨ ਦੀ ਸੁਸਤੀ ਦਾ ਨਤੀਜਾ ਸਥਾਨਕ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇੱਕ ਪਾਸੇ ਪ੍ਰਸ਼ਾਸਨ ਬਰਸਾਤ ਦੇ ਮੌਸਮ 'ਚ ਗਰਮ ਪਕੌੜਿਆਂ ਨਾਲ ਚਾਹ ਦਾ ਮਜ਼ਾ ਲੈ ਖੂਬ ਮਨ ਪਰਚਾਵਾ ਕਰ ਰਹੇ ਹਨ, ਉੱਥੇ ਹੀ ਇਸ ਪਿੰਡ ਦੇ ਲੋਕ ਜਾਨ ਨੂੰ ਖ਼ਤਰੇ 'ਚ ਪਾ ਕੇ ਨਦੀ ਪਾਰ ਕਰ ਰਹੇ ਹਨ।

1 ਸਾਲ ਬਾਅਦ ਵੀ ਵਿਕਾਸ 'ਜ਼ੀਰੋ'
ਪਿੰਡ ਵਾਲਿਆਂ ਦੀ ਮੰਨੀਏ ਤਾਂ ਬੀਤੇ ਸਾਲ ਭਾਰੀ ਮੀਂਹ ਕਾਰਨ ਇੱਥੇ ਪੰਜ ਪੁੱਲ ਵਹਿ ਗਏ ਸਨ, ਜਿਸ ਤੋਂ ਬਾਅਦ ਉਹ ਇੰਝ ਹੀ ਨਦੀ ਪਾਰ ਕਰਦੇ ਹਨ। ਪਰ, ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਕੋਈ ਜਾਗ ਨਹੀਂ ਆਈ ਹੈ। ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹੈ? ਪਿੰਡ ਦੇ ਲੋਕਾਂ ਨੂੰ ਰੋਜ਼ਾਨਾ ਇੱਕ ਥਾਂ ਤੋਂ ਦੂਜੀ ਥਾਈਂ ਜਾਣ ਲਈ ਨਦੀ ਪਾਰ ਕਰ ਜਾਣਾ ਪੈਂਦਾ ਹੈ, ਇਨ੍ਹਾਂ ਲੋਕਾਂ ਕੋਲ ਨਦੀ ਪਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਬਚਿਆ।

'ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ'
ਪਿੰਡ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਕੋਲ ਮਤਾ ਵੀ ਲੈ ਕੇ ਗਏ, ਪਰ ਉਸ ਤੋਂ ਬਾਅਦ ਵੀ ਵਿਕਾਸ ਦਾ ਕੰਮ ਨਾਂਹ ਬਰਾਬਰ ਹੈ, ਇਹੀ ਨਹੀਂ ਇਲਾਕੇ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਰਾਬ ਹੈ। ਪਰ, ਪ੍ਰਸ਼ਾਸਨ ਸਭ ਜਾਣਦਿਆਂ ਵੀ ਅਣਜਾਣ ਬਣਿਆ ਬੈਠਾ ਹੈ।

'CM ਨਾ ਮੰਨੇ ਤਾਂ ਜਾਵਾਂਗੇ HC'
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ 14 ਜੁਲਾਈ ਨੂੰ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਵੀ ਜੇ ਕੋਈ ਹੱਲ ਨਾ ਨਿਕਲਿਆ ਤਾਂ ਅਸੀਂ ਹਾਈਕੋਰਟ ਦਾ ਰੁਖ ਕਰਾਂਗੇ।

ABOUT THE AUTHOR

...view details