ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸ਼ਾਮ 5 ਵਜੇ ਮੀਡੀਆ ਕਰਮਚਾਰੀ ਤੇ ਘਰ ਵਿੱਚ ਬੈਠੇ ਲੋਕਾਂ ਲਈ ਤਾੜੀਆਂ ਮਾਰਨ ਦੀ ਅਪੀਲ ਕੀਤੀ ਸੀ।
ਪੀਐੱਮ ਦੇ ਐਲਾਨ ਦਾ ਪੂਰੇ ਦੇਸ਼ ਵਿੱਚ ਸਮਰਖਨ ਕੀਤਾ ਗਿਆ। ਇਸ ਮੌਕੇ ਪੰਜਾਬ ਦਿੱਲੀ, ਛੱਤੀਸਗੜ੍ਹ, ਉੱਤਰਪ੍ਰਦੇਸ਼ ਤੇ ਹੋਰ ਕਈ ਥਾਂਵਾਂ 'ਤੇ ਲੋਕਾਂ ਨੇ ਹੱਥਾਂ ਵਿੱਚ ਥਾਲੀਆਂ ਲੈ ਕੇ ਖੜਕਾਈਆਂ, ਤਾਲੀਆਂ ਮਾਰੀਆਂ ਤੇ ਸ਼ੰਖ ਬਜਾਏ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਲੋਕਾਂ ਨੇ ਬਜਾਈਆਂ ਤਾੜੀਆਂ
ਰਾਜਨਾਥ ਸਿੰਘ ਨੇ ਵੀ ਬਜਾਈਆਂ ਤਾੜੀਆਂ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਟੱਲੀਆਂ ਖੜਕਾਈਆਂ
ਉੱਤਰਾਖੰਡ ਵਿੱਚ ਲੋਕਾਂ ਨੇ ਘਰਾਂ ਵਿੱਚ ਖੜ ਕੇ ਥਾਲੀਆਂ-ਪਲੇਟਾਂ ਬਜਾਈਆਂ
ਨੋਇਡਾ ਦੇ ਸੈਕਟਰਾਂ ਵਿੱਚ ਵੀ ਤਾੜੀਆਂ ਬਜਾ ਕੇ ਕੀਤਾ ਸਮਰਥਨ
ਦਿੱਲੀ ਦੇ ਜਾਮਾ ਮਸਜਿਦ ਦੇ ਬਾਹਰ ਬਜਾਈਆਂ ਗਈਆਂ ਤਾੜੀਆਂ
ਮਹਾਰਾਸ਼ਟਰ ਵਿੱਚ ਵੀ ਤਾੜੀਆਂ ਦੀ ਗੂੰਜ
ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਘੰਟੀ ਖੜਕਾਈ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਅਤੇ ਇਸ ਨੂੰ ਭਾਰਤ ਵਿਚ ਫੈਲਣ ਤੋਂ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਰੋਲ ਨਿਭਾਅ ਰਹੇ ਮੀਡੀਆ ਕਰਮੀਆਂ ਦੀ ਹੌਸਲਾ ਅਫਜ਼ਾਈ ਲਈ ਸ਼ਾਮੀ 5 ਵਜੇ ਥਾਲ਼ੀਆਂ ਖੜਕਾਈਆਂ ਜਾਣ, ਤਾੜੀਆਂ ਵਜਾਈਆਂ ਜਾਣ, ਸੰਖ ਵਜਾਏ ਜਾਣ ਅਤੇ ਮੰਦਰਾਂ ਦੀਆਂ ਟੱਲੀਆਂ ਵਜਾਈਆਂ ਜਾਣ। ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਅੱਜ ਅਜਨਾਲਾ ਵਿਚ ਵੀ ਲੋਕਾਂ ਆਪਣੇ ਘਰਾਂ ਵਿਚ ਰਹਿ ਅਜਿਹਾ ਕਰ ਕੇ ਸਾਰਿਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ।