ਨਵੀਂ ਦਿੱਲੀ : ਰਾਜਧਾਨੀ ਵਿੱਚ ਸਥਿਤ ਹਿਮਾਯੂ ਮਕਬਰੇ ਨੂੰ ਵੇਖਣ ਦਾ ਸਮਾਂ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਸੰਸਕ੍ਰਿਤੀ ਮੰਤਰਾਲੇ ਵੱਲੋਂ ਲਿਆ ਗਿਆ ਹੈ। ਪਹਿਲਾਂ ਇਥੇ ਐਂਟਰੀ ਦਾ ਸਮਾਂ ਸ਼ਾਮ 4 ਵਜੇ ਸੀ ਅਤੇ ਹੁਣ ਇਸ ਨੂੰ ਰਾਤ ਦੇ 9 ਵਜੇ ਤੱਕ ਕਰ ਦਿੱਤਾ ਗਿਆ ਹੈ।
ਸੈਲਾਨੀ ਹੁਣ 9 ਵਜੇ ਤੱਕ ਦੇਖ ਸਕਣਗੇ ਹਿਮਾਯੂ ਦਾ ਮਕਬਰਾ - Humayun Makbra
ਦੇਸ਼ ਦੀ ਰਾਜਧਾਨੀ ਘੁੰਮਣ ਆਏ ਸੈਲਾਨੀ ਹਿਮਾਯੂ ਦਾ ਮਕਬਰਾ ਵੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ, ਪਰ ਕਈ ਵਾਰ ਸਮੇਂ 'ਤੇ ਨਾ ਪੁੱਜਣ ਕਾਰਨ ਉਹ ਮਕਬਰਾ ਨਹੀਂ ਵੇਖ ਪਾਉਂਦੇ। ਹਿਮਾਯੂ ਦੇ ਮਕਬਰੇ ਨੂੰ ਵੇਖਣ ਲਈ ਹੁਣ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਇਸ ਦਾ ਸਮਾਂ ਸ਼ਾਮ 4 ਵਜੇ ਤੋਂ ਵਧਾ ਕੇ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਸੈਲਾਨੀਆਂ ਨੇ ਖੁਸ਼ੀ ਪ੍ਰਗਟਾਈ ਹੈ।
ਫੋਟੋ
ਸੈਲਾਨੀਆਂ ਨੇ ਪ੍ਰਗਟਾਈ ਖੁਸ਼ੀ
ਈਟੀਵੀ ਭਾਰਤ ਦੀ ਟੀਮ ਨੇ ਮਕਬਰਾ ਘੁੰਮਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਹੀ ਸੈਲਾਨੀਆਂ ਨੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾ ਸਮੇਂ ਹੋਣ ਕਾਰਨ ਵੱਧ ਤੋਂ ਵੱਧ ਲੋਕ ਇਸ ਇਤਿਹਾਸਕ ਮਕਬਰੇ ਨੂੰ ਵੇਖ ਸਕਣਗੇ। ਸਥਾਨਕ ਲੋਕਾਂ ਨੇ ਕਿਹਾ ਕਿ ਕਈ ਵਾਰ ਐਂਟਰੀ ਨਾ ਮਿਲਣ ਬਾਰੇ ਸੋਚ ਕੇ ਉਹ ਇਥੇ ਘੁੰਮਣ ਨਹੀਂ ਆਉਂਦੇ ਸਨ ਪਰ ਜਦ ਹੁਣ ਐਂਟਰੀ ਦਾ ਸਮਾਂ ਵੱਧ ਗਿਆ ਹੈ ਤਾਂ ਉਹ ਅਸਾਨੀ ਨਾਲ ਸ਼ਾਮ ਦੇ ਸਮੇਂ ਇਥੇ ਘੁੰਮਣ ਆ ਸਕਦੇ ਹਨ।