ਪੰਜਾਬ

punjab

ETV Bharat / bharat

ਲੋਕਾਂ ਨੇ ਕੀਤਾ ਚਮਤਕਾਰ, 2100 ਫੁੱਟ ਉੱਚੀ ਪਹਾੜੀ ਤੋਂ ਪਿੰਡ 'ਚ ਲਿਆਂਦਾ ਝਰਨੇ ਦਾ ਪਾਣੀ - waterfall

ਝਾਰਖੰਡ ਦੇ ਘਾਟਸ਼ਿਲਾ ਦੇ ਪਿੰਡ ਅੰਬਾਡੀਹ ਜਿੱਥੇ ਲੋਕ ਹਮੇਸ਼ਾ ਗਰਮੀਆਂ ਦੇ ਮੌਸਮ ਵਿੱਚ ਪਾਣੀ ਲਈ ਪਰੇਸ਼ਾਨ ਰਹਿੰਦੇ ਸੀ। ਤਿਤਲੀ ਝਰਨੇ ਦੇ ਮਿਲਣ ਨਾਲ ਉੱਥੇ ਪਾਣੀ ਲਈ ਇੱਧਰ-ਉੱਧਰ ਭਟਕਦੀਆਂ ਮਹਿਲਾਵਾਂ ਨੂੰ ਰਾਹਤ ਮਿਲੀ ਹੈ। ਪਿੰਡ ਦੇ ਲੋਕਾਂ ਨੇ ਲਗਭਗ 40 ਦਿਨ ਤੱਕ ਸਖ਼ਤ ਮਿਹਨਤ ਕਰ 2100 ਫੁੱਟ ਉੱਚੀ ਪਹਾੜੀ ਤੋਂ ਪਾਣੀ ਪਿੰਡ ਤੱਕ ਪਹੁੰਚਾ ਦਿੱਤਾ ਹੈ।

2100 ਫੁੱਟ ਉੱਚੀ ਪਹਾੜੀ ਤੋਂ ਪਿੰਡ 'ਚ ਲਿਆਂਦਾ ਝਰਨੇ ਦਾ ਪਾਣੀ

By

Published : Jul 24, 2019, 8:10 AM IST

ਘਾਟਸ਼ਿਲਾ: ਗਰਮੀਆਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਜਾਣ ਕਾਰਨ ਪਿੰਡ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡ ਵਿੱਚ ਇੱਕ ਨਲਕਾ ਤਾਂ ਹੈ, ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਇਹ ਵੀ ਮਦਦਗਾਰ ਸਾਬਿਤ ਨਾ ਹੋਇਆ। ਪਿੰਡ ਦੇ ਲੋਕਾਂ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਗੁੜਾਬਾਂਧਾ ਦੇ ਬੀਡੀਓ ਸੀਮਾ ਕੁਮਾਰੀ ਨੂੰ ਇਸਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਝਰਨੇ ਦਾ ਪਾਣੀ ਪਿੰਡ 'ਚ ਲਿਆਉਣ ਦੀ ਗੱਲ ਆਖੀ।

ਵੇਖੋ ਵੀਡੀਓ।
ਪਿੰਡ ਦੇ ਲੋਕਾਂ ਨੇ ਲਗਭਗ 40 ਦਿਨਾਂ ਪਹਿਲਾਂ ਹੀ ਤਿਤਲੀ ਝਰਨੇ ਤੋਂ ਪਾਣੀ ਲਿਆਉਣ ਦਾ ਕੰਮ ਸ਼ੁਰੂ ਕੀਤਾ ਸੀ। ਬਿਨਾ ਕਿਸੇ ਸਰਕਾਰੀ ਮਦਦ ਤੋਂ ਉਨ੍ਹਾਂ 2100 ਫੁੱਟ ਉੱਚੀ ਪਹਾੜੀ ਤੋਂ ਤਿਤਲੀ ਝਰਨੇ ਦਾ ਪਾਣੀ ਪਿੰਡ ਚ ਪਹੁੰਚਾ ਦਿੱਤਾ। ਉੱਥੇ ਹੀ ਤਿਤਲੀ ਝਰਨੇ ਦੇ ਮਿਲਣ ਨਾਲ ਫਾਇਦਾ ਅੰਬਡੀਹ ਪਿੰਡ ਦੇ ਨਾਲ-ਨਾਲ ਨੇੜਲੇ ਪਿੰਡਾਂ ਨੂੰ ਵੀ ਹੋਇਆ ਹੈ।ਜਦੋਂ ਇਸਦੀ ਖ਼ਬਰ ਡਿਪਟੀ ਕਮਿਸ਼ਨਰ ਰਵੀਸ਼ੰਕਰ ਸ਼ੁਕਲਾ ਨੂੰ ਮਿਲੀ ਤਾਂ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੀ ਉਨ੍ਹਾਂ ਦੇ ਕੰਮ ਲਈ ਤਾਰੀਫ਼ ਕੀਤੀ ਅਤੇ ਪਾਣੀ ਬਚਾਉਣ ਬਾਰੇ ਵਿੱਚ ਵੀ ਸਮਝਾਇਆ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਲਿਆਂ ਦੀ ਮਿਹਨਤ ਤਾਰੀਫ਼ ਦੇ ਕਾਬਿਲ ਹੈ। ਇਨ੍ਹਾਂ ਤੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ।

ABOUT THE AUTHOR

...view details