ਸ੍ਰੀਨਗਰ: ਜੰਮੂ ਵਿੱਚ ਪੀਡੀਪੀ ਦੇ ਪਾਰਟੀ ਮੈਂਬਰਾਂ ਨੇ ਸ਼੍ਰੀਨਗਰ ਵਿੱਚ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨਾਲ ਹੋਣ ਵਾਲੀ ਮੁਲਾਕਾਤ ਨੂੰ ਮੁਲਤਵੀ ਕਰ ਦਿੱਤਾ ਹੈ। ਮਹਿਬੂਬਾ ਮੁਫ਼ਤੀ ਇਸ ਸਮੇਂ ਸ੍ਰੀਨਗਰ ਵਿੱਚ ਨਜ਼ਰਬੰਦ ਹੈ।
ਸੋਮਵਾਰ ਨੂੰ ਪੀਡੀਪੀ ਦੇ 10 ਮੈਂਬਰੀ ਵਫ਼ਦ ਨੂੰ ਸ੍ਰੀਨਗਰ ਜਾਣ ਅਤੇ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਪੀਡੀਪੀ ਨੇਤਾਵਾਂ ਨੇ ਮਹਿਬੂਬਾ ਨਾਲ ਮੁਲਾਕਾਤ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਹਾਲਾਂਕਿ ਇਸ ਮੁਲਾਕਾਤ ਨੂੰ ਰੱਦ ਕਰਨ ਦਾ ਕਾਰਨ ਸਾਹਮਣੇ ਨਹੀ ਆਇਆ ਹੈ।
ਜ਼ਿਕਰਯੋਗ ਹੈ ਕਿ ਨਜ਼ਰਬੰਦ ਚੱਲ ਰਹੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਵਾਈਸ-ਚੇਅਰਮੈਨ ਉਮਰ ਅਬਦੁੱਲਾ ਨਾਲ ਉਨ੍ਹਾਂ ਦੀ ਪਾਰਟੀ ਦੇ 15 ਮੈਂਬਰੀ ਵਫ਼ਦ ਨੇ ਐਤਵਾਰ ਨੂੰ ਮੁਲਾਕਾਤ ਕੀਤੀ ਸੀ। ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਪਾਰਟੀ ਦੇ ਮੈਂਬਰਾ ਨੂੰ ਫਾਰੂਕ ਅਬਦੁੱਲਾ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ 5 ਅਗਸਤ ਨੂੰ ਧਾਰਾ 370 ਨੂੰ ਹਟਾਏ ਜਾਣ ਦੇ ਫ਼ੈਸਲੇ ਤੋਂ ਬਾਅਦ ਹੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਘਰ ਵਿੱਚ ਨਜ਼ਰਬੰਦ ਹਨ।
ਇਹ ਵੀ ਪੜੋ- ਹਰਿਆਣਾ ਵਿਧਾਨ ਸਭਾ ਚੋਣਾਂ 2019: ਪ੍ਰਧਾਨ ਮੰਤਰੀ ਮੋਦੀ ਕਰਨਗੇ 4 ਰੈਲੀਆਂ