ਪਟਨਾ: ਮਾਣਹਾਨੀ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਰਾਜਧਾਨੀ ਦੇ ਪ੍ਰਸਿੱਧ ਰੈਸਟੋਰੈਂਟ ਪਹੁੰਚੇ। ਕਾਂਗਰਸ ਨੇਤਾਵਾਂ ਨੇ ਉਨ੍ਹਾਂ ਨੂੰ ਪ੍ਰਸਿੱਧ ਮੌਰਿਯਾ ਲੋਕ ਨਾਂਅ ਦੇ ਰੈਸਟੋਰੈਂਟ ਵਿੱਚ ਡੋਸਾ ਖਾਣ ਦਾ ਸੁਝਾਅ ਦਿੱਤਾ।
ਦੱਸ ਦਈਏ ਕਿ ਰਾਹੁਲ ਗਾਂਧੀ ਦੀ ਪੇਸ਼ੀ ਸਿਵਿਲ ਕੋਰਟ ਦੇ ਐਮਪੀ-ਐਮਐਲਸੀ ਕੋਰਟ 'ਚ ਹੋਈ। ਕੋਰਟ ਨੇ 10 ਹਜ਼ਾਰ ਦਾ ਨਿਜੀ ਭੁਗਤਾਨ ਕਰਨ 'ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਪੇਸ਼ੀ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਸਮਰਥਕ ਅਦਾਲਤ ਕੋਲ ਪਹੁੰਚੇ ਸਨ ਤੇ ਉਨ੍ਹਾਂ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਪੇਸ਼ੀ ਤੋਂ ਪਹਿਲਾਂ ਕੀਤਾ ਸੀ ਟਵੀਟ
ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ ਕਿ ਉਹ ਦੁਪਹਿਰ ਨੂੰ 2 ਵਜੇ ਪਟਨਾ ਦੇ ਸਿਵਲ ਕੋਰਟ 'ਚ ਪੇਸ਼ ਹੋਣ ਲਈ ਜਾਣਗੇ। ਉਨ੍ਹਾਂ ਲਿਖਿਆ, "ਮੇਰੇ ਸਿਆਸੀ ਵਿਰੋਧੀ ਭਾਜਪਾ ਤੇ ਆਰ.ਐਸ.ਐਸ. ਅਦਾਲਤ ਵਿੱਚ ਕੇਸ ਕਰ ਕੇ ਮੈਨੂੰ ਪਰੇਸ਼ਾਨ ਕਰਨਾ ਤੇ ਡਰਾਉਣਾ ਚਾਹੁੰਦੇ ਹਨ।"
ਜ਼ਿਕਰਯੋਗ ਹੈ ਕਿ ਬੈਂਗਲੁਰੂ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ, "ਚੌਕੀਦਾਰ 100 ਫ਼ੀਸਦੀ ਚੋਰ ਹੈ। ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ।" ਇਸ ਬਿਆਨ 'ਤੇ ਸੁਸ਼ੀਲ ਮੋਦੀ ਭੜਕ ਗਏ ਸਨ। ਇਸ ਬਿਆਨ ਨੂੰ ਲੈ ਕੇ ਸੁਸ਼ੀਲ ਮੋਦੀ ਨੇ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਸੀ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਕੈਪਟਨ ਦੀ ਪਾਰਟੀ ਤੋਂ ਇਹ ਗੁਜ਼ਾਰਿਸ਼