ਨਵੀਂ ਦਿੱਲੀ : ਨਰੇਲਾ ਮਹਾਰਾਜਾ ਹਰਿਸ਼ਚੰਦਰ ਹਸਪਤਾਲ ਵਿੱਚ ਦਿਨ ਵੇਲੇ ਇਲਾਜ ਕਰਵਾਉਣ ਆਏ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਇਸ ਦੌਰਾਨ ਇਲਾਜ ਕਰਵਾਉਣ ਆਏ ਕੁਝ ਲੋਕਾਂ ਨੇ ਡਾਕਟਰ ਸਮੇਤ ਸੁਰੱਖਿਆ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਇਸ ਹਾਦਸੇ ਵਿੱਚ 2 ਸੁਰੱਖਿਆ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਲਾਈਨ ਤੋੜਨ ਤੋਂ ਰੋਕਣ 'ਤੇ ਮਰੀਜਾਂ ਨੇ ਕੀਤੀ ਕੁੱਟਮਾਰ
ਨਰੇਲਾ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਕੁਝ ਲੋਕਾਂ ਨੇ ਮਰੀਜਾਂ ਦੀ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ। ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਵੱਲੋਂ ਰੋਕਣ 'ਤੇ ਉਨ੍ਹਾਂ ਨੇ ਡਾਕਟਰ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ।
ਇਹ ਘਟਨਾ ਉਸ ਸਮੇਂ ਵਾਪਰੀ ਜਦ ਦੁਪਹਿਰ ਵੇਲੇ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ ਲੰਬੀ ਕਤਾਰਾਂ ਵਿੱਚ ਖੜ੍ਹੇ ਸਨ। ਉਸ ਸਮੇਂ ਇੱਕ ਮਹਿਲਾ ਸਮੇਤ ਦੋ ਨੌਜਵਾਨ ਬਿਨਾਂ ਕਤਾਰ ਦੇ ਹਸਪਤਾਲ ਵਿੱਚ ਦਾਖਲ ਹੋਣ ਲਗੇ। ਹਸਪਤਾਲ ਦੇ ਅੰਦਰ ਮੌਜ਼ੂਦ ਡਾਕਟਰ ਨੇ ਜਦ ਇੰਝ ਕਰਨ ਲਈ ਉਨ੍ਹਾਂ ਨੂੰ ਰੋਕੀਆ ਤਾਂ ਉਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ।
ਹਸਪਤਾਲ ਪ੍ਰਬੰਧਕਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਉਦੋਂ ਤੱਕ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸੀ। ਫਿਲਹਾਲ ਪੁਲਿਸ ਨੇ ਡਾਕਟਰ ਦੀ ਸ਼ਿਕਾਇਤ ਅਤੇ ਮੌਜ਼ੂਦਾ ਲੋਕਾਂ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।