ਪੰਜਾਬ

punjab

By

Published : Jun 23, 2020, 10:14 PM IST

ETV Bharat / bharat

ਆਯੂਸ਼ ਮੰਤਰਾਲੇ ਵੱਲੋਂ 'ਕੋਰੋਨਿਲ' ਦੇ ਪ੍ਰਚਾਰ 'ਤੇ ਪਾਬੰਦੀ ਤੋਂ ਬਾਅਦ ਪਤੰਜਲੀ ਦਾ ਜਵਾਬ

ਪਤੰਜਲੀ ਨੇ ਕੋਰੋਨਾ ਦੀ ਦਵਾਈ ਕੋਰੋਨਿਲ ਸਬੰਧੀ ਆਯੂਸ਼ ਦੇ ਕੇਂਦਰੀ ਮੰਤਰਾਲੇ ਦੀਆਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਹੈ।

ਬਾਬਾ ਰਾਮਦੇਵ
ਬਾਬਾ ਰਾਮਦੇਵ

ਹਰਿਦੁਆਰ: ਕੇਂਦਰੀ ਆਯੂਸ਼ ਮੰਤਰਾਲੇ ਨੇ ਯੋਗ ਗੁਰੂ ਸਵਾਮੀ ਰਾਮਦੇਵ ਦੀ ਸੰਸਥਾ ਪਤੰਜਲੀ ਦੁਆਰਾ ਜਾਰੀ ਕੀਤੀ ਗਈ ਕੋਰੋਨਾ ਦੀ ਦਵਾਈ ਕੋਰੋਨਿਲ ਦੇ ਪ੍ਰਚਾਰ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਪਤੰਜਲੀ ਨੇ ਆਯੂਸ਼ ਦੇ ਕੇਂਦਰੀ ਮੰਤਰਾਲੇ ਦੀਆਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਹੈ।

ਪਤੰਜਲੀ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੋਰੋਨਾ ਦੀ ਦਵਾਈ ਨੂੰ ਲੈ ਕੇ ਆਯੂਸ਼ ਮੰਤਰਾਲੇ ਨਾਲ ਜਿਹੜਾ ਕਮਿਊਨੀਕੇਸ਼ਨ ਗੈਪ ਸੀ, ਉਹ ਦੂਰ ਹੋ ਗਿਆ ਹੈ। ਮੰਤਰਾਲੇ ਨੂੰ ਦੱਸਿਆ ਗਿਆ ਹੈ ਕਿ ਪਤੰਜਲੀ ਨੇ ਰੇਂਡਮਾਈਜ਼ਡ ਪਲੇਸਕਬੋ ਕੰਟਰੋਲਡ ਕਲੀਨਿਕਲ ਟ੍ਰਾਇਲ ਦੇ ਜਿੰਨੇ ਵੀ ਸਟੈਂਡਰਡ ਪੈਰਾਮੀਟਰਜ਼ ਹਨ, ਉਨ੍ਹਾਂ ਸਾਰਿਆਂ ਨੂੰ 100% ਪੂਰਾ ਕੀਤਾ ਗਿਆ ਹੈ। ਪਤੰਜਲੀ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੀ ਪੂਰੀ ਜਾਣਕਾਰੀ ਦਸਤਾਵੇਜ਼ਾਂ ਨਾਲ ਆਯੂਸ਼ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਅੱਜ ਦੁਪਹਿਰ 12 ਵਜੇ ਯੋਗ ਗੁਰੂ ਬਾਬਾ ਰਾਮਦੇਵ ਨੇ ਕੋਰੋਨਾ ਦੀ ਆਯੁਰਵੈਦਿਕ ਦਵਾਈ ਲੱਭਣ ਦਾ ਦਾਅਵਾ ਕੀਤਾ ਤੇ ਲਾਂਚ ਕੀਤਾ। ਇਸ ਦੇ ਨਾਲ ਹੀ ਇਹ ਦਾਅਵਾ ਕੀਤਾ ਕਿ ਇਸ ਦਵਾਈ ਦਾ 280 ਲੋਕਾਂ 'ਤੇ ਟ੍ਰਾਇਲ ਕੀਤਾ ਗਿਆ ਹੈ, ਜੋ ਕਿ 100 ਫ਼ੀਸਦੀ ਸਫ਼ਲ ਰਿਹਾ। ਇਸ ਸਬੰਧੀ ਆਯੂਸ਼ ਮੰਤਰਾਲੇ ਦੀ ਪ੍ਰਤੀਕਿਰਿਆ ਸਾਹਮਣੇ ਆਈ ਸੀ। ਮੰਤਰਾਲੇ ਨੇ ਪੱਲਾ ਝਾੜਿਆ ਤੇ ਪਤੰਜਲੀ ਨੂੰ ਕੋਰੋਨਿਲ ਤੇ ਸਵਾਸਰੀ ਦਵਾਈ ਨਾਲ ਜੁੜੇ ਇਸ਼ਤਿਹਾਰਾਂ ਨੂੰ ਰੋਕਣ ਦੇ ਆਦੇਸ਼ ਜਾਰੀ ਕੀਤੇ ਸਨ।

ABOUT THE AUTHOR

...view details