ਪੰਜਾਬ

punjab

ETV Bharat / bharat

ਸੀਨੇ 'ਚ ਦਰਦ ਦੀ ਸ਼ਿਕਾਇਤ ਕਾਰਨ ਆਚਾਰਿਆ ਬਾਲਕ੍ਰਿਸ਼ਣ ਰਿਸ਼ੀਕੇਸ਼ AIIMS 'ਚ ਦਾਖ਼ਲ - aiims rishikesh

ਬਾਬਾ ਰਾਮਦੇਵ ਨਾਲ ਕੰਮ ਕਰਨ ਵਾਲੇ ਅਤੇ ਪਤੰਜਲੀ ਦੇ ਸੀਈਓ ਆਚਾਰਿਆ ਬਾਲਕ੍ਰਿਸ਼ਣ ਨੂੰ ਅਚਾਨਕ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਆਚਾਰਿਆ ਬਾਲਕ੍ਰਿਸ਼ਣ ਨੇ ਰਾਮਦੇਵ ਦੇ ਨਾਲ ਮਿਲਕੇ ਹਰਿਦੁਆਰ ਵਿੱਚ ਆਚਾਰਿਆਕੁਲਮ ਦੀ ਸਥਾਪਨਾ ਕੀਤੀ ਸੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਨਾਲ ਵੀ ਜੁੜੇ ਹਨ।

ਆਚਾਰਿਆ ਬਾਲਕ੍ਰਿਸ਼ਣ

By

Published : Aug 23, 2019, 6:12 PM IST

ਹਰਿਦੁਆਰ: ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਅਤੇ ਪਤੰਜਲੀ ਦੇ ਸੀਈਓ ਆਚਾਰਿਆ ਬਾਲਕ੍ਰਿਸ਼ਣ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਣ ਤੋਂ ਬਾਅਦ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਹਰਿਦੁਆਰ ਵਿੱਚ ਹੀ ਭੂਮਾਨੰਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਰਿਸ਼ੀਕੇਸ਼ ਦੇ ਏਮਜ਼ ਲਈ ਰੈਫਰ ਕਰ ਦਿੱਤਾ ਗਿਆ।

ਰਿਸ਼ਿਕੇਸ਼ ਏਮਜ਼ ਵਿੱਚ ਡਾਕਟਰਾਂ ਦੀ ਇੱਕ ਟੀਮ ਬਾਲਕ੍ਰਿਸ਼ਣ ਦੇ ਇਲਾਜ ਵਿੱਚ ਲੱਗੀ ਹੋਈ ਹੈ। ਅਜੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਬਾ ਰਾਮਦੇਵ ਵੀ ਹਸਪਤਾਲ ਵਿੱਚ ਹੀ ਮੌਜੂਦ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੀ ਦੁਪਹਿਰ ਪਤੰਜਲੀ ਦਫ਼ਤਰ ਵਿੱਚ ਕੰਮ ਕਰਦੇ ਹੋਏ ਆਚਾਰਿਆ ਬਾਲਕ੍ਰਿਸ਼ਣ ਨੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੂਮਾਨੰਦ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

ਵੀਡੀਓ ਵੇਖਣ ਲਈ ਕਲਿੱਕ ਕਰੋ

ਦੱਸ ਦਈਏ ਕਿ ਆਚਾਰਿਆ ਬਾਲਕ੍ਰਿਸ਼ਣ ਨੇ ਰਾਮਦੇਵ ਦੇ ਨਾਲ ਮਿਲਕੇ ਹਰਿਦੁਆਰ ਵਿੱਚ ਆਚਾਰਿਆਕੁਲਮ ਦੀ ਸਥਾਪਨਾ ਕੀਤੀ ਸੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਨਾਲ ਵੀ ਜੁੜੇ ਹਨ। ਆਚਾਰਿਆ ਬਾਲਕ੍ਰਿਸ਼ਣ ਨੇ ਸੰਸਕ੍ਰਿਤ ਵਿੱਚ ਆਯੂਰਵੈਦਿਕ ਦਵਾਈਆਂ ਅਤੇ ਜੜ੍ਹੀਆਂ-ਬੂਟੀਆਂ ਦੇ ਗਿਆਨ ਵਿੱਚ ਕੁਸ਼ਲਤਾ ਹਾਸਲ ਕੀਤੀ ਹੈ ਅਤੇ ਇਸਦਾ ਪ੍ਰਚਾਰ-ਪ੍ਰਸਾਰ ਦਾ ਕਾਰਜ ਕਰਦੇ ਰਹੇ ਹਨ।

ABOUT THE AUTHOR

...view details