ਬੇਰੀਨਾਗ:ਜਿਵੇਂ ਹੀ ਗੁਫ਼ਾਵਾਂ ਦਾ ਨਾਂਅ ਦਿਮਾਗ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਦੇ ਬਾਰੇ ਜਾਣਨ ਬਾਰੇ ਇੱਛਾ ਹੁੰਦੀ ਹੈ। ਕਈ ਇਤਿਹਾਸਕ ਗੁਫ਼ਾਵਾਂ ਆਪਣੇ ਆਪ ਵਿੱਚ ਮਿਥਿਹਾਸਕ ਰਹੱਸ ਰੱਖਦੀਆਂ ਹਨ। ਅਜਿਹੀ ਹੀ ਇੱਕ ਗੁਫਾ ਪਿਥੌਰਾਗੜ ਦੀ ਗੰਗੋਲੀਹਾਟ ਤਹਿਸੀਲ ਵਿੱਚ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਿਵ ਦੇ ਕ੍ਰੋਧ ਕਾਰਨ ਧੜ ਤੋਂ ਵੱਖ ਹੋਇਆ ਭਗਵਾਨ ਗਣੇਸ਼ ਦਾ ਮਸਤਕ ਇੱਥੇ ਡਿੱਗ ਪਿਆ ਸੀ।
ਅਸੀਂ ਤੁਹਾਨੂੰ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ ਜਿਸ ਦਾ ਗੁਫ਼ਾਵਾਂ ਦੀ ਘਾਟੀ ਤੋਂ, ਜਿਸ ਦਾ ਸਦੀਆਂ ਪੁਰਾਣਾ ਇਤਿਹਾਸ ਹੈ। ਸਮੁੰਦਰ ਤਲ ਤੋਂ 1,350 ਮੀਟਰ ਦੀ ਉਚਾਈ 'ਤੇ, 'ਪਾਤਾਲ ਭੁਵਨੇਸ਼ਵਰ ਗੁਫ਼ਾ' ਜੋ ਪ੍ਰਵੇਸ਼ ਦੁਆਰ ਤੋਂ 160 ਮੀਟਰ ਲੰਬਾ ਅਤੇ 90 ਫੁੱਟ ਡੂੰਘੀ ਹੈ। ਪਾਤਾਲ ਭੁਵਨੇਸ਼ਵਰ ਗੁਫ਼ਾ ਵਿੱਚ ਕੇਦਾਰਨਾਥ, ਬਦਰੀਨਾਥ ਅਤੇ ਅਮਰਨਾਥ ਦੇ ਦਰਸ਼ਨ ਵੀ ਹੋ ਜਾਂਦੇ ਹਨ। ਇਸ ਗੁਫ਼ਾ ਦਾ ਜ਼ਿਕਰ ਸਕੰਦਪੁਰਾਣ ਵਿੱਚ ਵੀ ਮਿਲਦਾ ਹੈ।
ਪਾਤਾਲ ਭੁਵਨੇਸ਼ਵਰ ਗੁਫ਼ਾ ਦੇ ਅੰਦਰ ਭਗਵਾਨ ਗਣੇਸ਼ ਜੀ ਦਾ ਮਸਤਕ ਹੈ। ਗਣੇਸ਼ ਜੀ ਦੇ ਜਨਮ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਸਿਧ ਹਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਭਗਵਾਨ ਸ਼ਿਵ ਨੇ ਗੁੱਸੇ ਵਿੱਚ ਆ ਕੇ ਗਣੇਸ਼ ਜੀ ਦਾ ਮਸਤਕ ਧੜ ਤੋਂ ਵੱਖ ਕਰ ਦਿੱਤਾ ਸੀ। ਬਾਅਦ ਵਿੱਚ ਮਾਤਾ ਪਾਰਵਤੀ ਜੀ ਦੇ ਕਹਿਣ 'ਤੇ ਭਗਵਾਨ ਗਣੇਸ਼ ਜੀ ਨੂੰ ਹਾਥੀ ਦਾ ਮਸਤਕ ਲਾਇਆ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਮਸਤਕ ਭਗਵਾਨ ਦੇ ਸਰੀਰ ਤੋਂ ਵੱਖ ਕੀਤਾ ਗਿਆ ਸੀ, ਉਹ ਭਗਵਾਨ ਸ਼ਿਵਜੀ ਨੇ ਪਾਤਾਲ ਭੁਵਨੇਸ਼ਵਰ ਗੁਫ਼ਾ ਵਿੱਚ ਰੱਖਿਆ ਸੀ।
ਗੁਫ਼ਾ ਵਿੱਚ ਭਗਵਾਨ ਗਣੇਸ਼ ਦੇ ਮੂਰਤੀ ਵਾਲੇ ਮਸਤਕ ਦੇ ਬਿਲਕੁਲ ਉੱਤੇ 108 ਪੰਖੁਡੀਆਂ ਨਾਲ ਬ੍ਰਹਕਮਲ ਦੇ ਰੂਪ ਵਿੱਚ ਇੱਕ ਚੱਟਾਨ ਹੈ। ਇਸ ਬ੍ਰਹਮਾਕਮਲ ਤੋਂ, ਭਗਵਾਨ ਗਣੇਸ਼ ਦੇ ਮੂਰਤੀ ਵਾਲੇ ਮਸਤਕ 'ਤੇ ਬ੍ਰਹਮ ਬੂੰਦਾਂ ਪੈਦੀਆਂ ਹਨ। ਮੁੱਖ ਬੂੰਦ ਆਦਿਗਣੇਸ਼ ਦੇ ਮੂੰਹ ਵਿੱਚ ਡਿੱਗਦੀ ਦਿਖਾਈ ਦਿੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਬ੍ਰਹਮਕਮਲ ਦੀ ਸਥਾਪਨਾ ਭਗਵਾਨ ਸ਼ਿਵ ਜੀ ਨੇ ਇਥੇ ਸਥਾਪਤ ਕੀਤਾ ਸੀ।
ਪੁਰਾਣਾਂ ਵਿਚ ਲਿੱਖਿਆ ਹੈ ਕਿ ਇਸ ਗੁਫ਼ਾ ਵਿੱਚ ਭਗਵਾਨ ਸ਼ਿਵ ਖ਼ੁਦ ਬਿਰਾਜਮਾਨ ਰਹਿੰਦੇ ਸਨ, ਜਿਨ੍ਹਾਂ ਦੀ ਪੂਜਾ ਕਰਨ ਲਈ ਦੇਵਤੇ ਇੱਥੇ ਪਹੁੰਚਦੇ ਸਨ। ਦੁਆਪਰ ਯੁਗ ਵਿੱਚ, ਪਾਂਡਵਾਂ ਨੇ ਇੱਥੇ ਇੱਕ ਚੌਪੜ ਖੇਡਿਆ, ਜਦੋਂ ਕਿ ਤ੍ਰੇਤਾ ਯੁਗ ਵਿੱਚ, ਅਯੁੱਧਿਆ ਦਾ ਰਾਜਾ, ਰਿਤੂਪਰਨਾ, ਹਿਰਣ ਦਾ ਪਿੱਛਾ ਕਰਦੇ ਹੋਏ ਇਸ ਗੁਫ਼ਾ ਵਿੱਚ ਪਹੁੰਚ ਗਿਆ। ਉਸ ਨੇ ਬਾਬਾ ਭੋਲੇਨਾਥ ਦੇ ਨਾਲ ਨਾਲ ਹੋਰ ਦੇਵਤਿਆਂ ਦੇ ਦਰਸ਼ਨ ਕੀਤੇ।
ਕਲਯੁਗ ਵਿੱਚ, ਜਦੋਂ ਜਗਤਗੁਰੂ ਸ਼ੰਕਰਾਚਾਰੀਆ ਦਾ 722 ਈ ਦੇ ਲਗਭਗ ਸਾਕਸ਼ਾਤਕਾਰ ਹੋਇਆ ਸੀ ਤਾਂ ਉਨ੍ਹਾਂ ਨੇ ਮੰਦਰ ਦੇ ਅੰਦਰਲੇ ਸ਼ਿਵਲਿੰਗ ਨੂੰ ਤਾਂਬੇ ਨਾਲ ਬੰਦ ਕਰ ਦਿੱਤਾ ਸੀ, ਕਿਉਂਕਿ ਇਹ ਸ਼ਿਵਲਿੰਗ ਦਾ ਇੰਨਾ ਤੇਜ਼ ਸੀ ਕਿ ਕੋਈ ਵੀ ਇਸਨੂੰ ਨਗਨ ਅੱਖਾਂ ਨਾਲ ਨਹੀਂ ਵੇਖ ਸਕਦਾ ਸੀ। ਇਸ ਤੋਂ ਬਾਅਦ, ਕੁਝ ਰਾਜਿਆਂ ਨੇ ਇਸ ਗੁਫ਼ਾ ਨੂੰ ਕਿਤੇ ਲੱਭ ਲਿਆ ਸੀ।
ਇਸ ਗੁਫ਼ਾ ਵਿੱਚ ਚਾਰ ਯੁੱਗਾਂ ਦੇ ਪ੍ਰਤੀਕ ਵਜੋਂ ਚਾਰ ਪੱਥਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਪੱਥਰ, ਜੋ ਕਿ ਕਲਯੁਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਹੋਲੀ-ਹੋਲੀ ਉੱਤੇ ਉੱਠ ਰਿਹਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਦਿਨ ਇਹ ਪੱਥਰ ਕੰਧ ਨਾਲ ਟਕਰਾਵੇਗਾ, ਕਲਯੁਗ ਖਤਮ ਹੋ ਜਾਵੇਗਾ।
ਪੁਰਾਣਾਂ ਅਨੁਸਾਰ ਪਾਤਾਲ ਭੁਵਨੇਸ਼ਵਰ ਤੋਂ ਇਲਾਵਾ ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਚਾਰੇ ਧਾਮ ਇਕੱਠੇ ਦਿਖਾਈ ਦਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪਾਤਾਲ ਭੁਵਨੇਸ਼ਵਰ ਗੁਫ਼ਾ ਦੇ ਦਰਸ਼ਨ ਕਰਨ ਨਾਲ ਚਾਰ ਧਾਮ ਯਾਤਰਾ ਦਾ ਫਲ ਮਿਲਦਾ ਹੈ। ਗੁਫ਼ਾ ਵਿੱਚ ਚਾਰੇ ਯੁਗਾਂ ਨਾਲ ਜੁੜੇ ਦੁਆਰ ਵੀ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਗੁਫ਼ਾ ਵਿੱਚ 33 ਕਰੋੜ ਦੇਵੀ ਦੇਵਤਿਆਂ ਨੇ ਆਪਣਾ ਸੰਸਾਰ ਵਸਾਇਆ ਹੋਇਆ ਹੈ। ਕਲਭੈਰਵ ਦੀ ਜੀਭ ਦੇ ਵੀ ਇਸ ਗੁਫ਼ਾ ਵਿੱਚ ਦਰਸ਼ਨ ਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਜੇ ਮਨੁੱਖ ਕਾਲਭੈਰਵ ਦੇ ਮੂੰਹ ਵਿਚੋਂ ਕੁੱਖ ਵਿੱਚ ਦਾਖਲ ਹੋ ਕੇ ਪੂੰਛ ਤੱਕ ਪਹੁੰਚ ਜਾਵੇ ਤਾਂ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਇਸ ਗੁਫ਼ਾ ਦੇ ਅੰਦਰ ਕੇਦਾਰਨਾਥ, ਬਦਰੀਨਾਥ ਅਤੇ ਅਮਰਨਾਥ ਵੀ ਦਿਖਾਈ ਦਿੰਦੇ ਹਨ। ਗੁਫ਼ਾ ਵਿੱਚ ਬਣੀ ਚੱਟਾਨ ਵਿੱਚ ਤਕਸ਼ਕ ਨਾਗ ਦੀ ਸ਼ਕਲ ਵੀ ਵੇਖੀ ਜਾਂਦੀ ਹੈ। ਇੱਥੇ ਬਾਬਾ ਅਮਰਨਾਥ ਦੀ ਇੱਕ ਗੁਫ਼ਾ ਹੈ ਅਤੇ ਪੱਥਰ ਦੀ ਵੱਡੇ-ਵੱਡੇ ਜਟਾਵਾਂ ਫੈਲੀਆਂ ਹਨ। ਇਸ ਗੁਫ਼ਾ ਵਿੱਚ ਕਲਭੈਰਵ ਦੀ ਜੀਭ ਦੇ ਦਰਸ਼ਨ ਹੁੰਦੇ ਹਨ।
ਗੁਫ਼ਾ ਵਿੱਚ ਦਾਖਲ ਹੋਣ 'ਤੇ ਨਰਸਿਮ੍ਹਾ ਭਗਵਾਨ ਦੇ ਦਰਸ਼ਨ ਹੁੰਦੇ ਹਨ। ਜਿਵੇਂ ਹੀ ਕੁਝ ਹੇਠਾਂ ਜਾਂਦੇ ਹਨ, ਤਾਂ ਸੇਸ਼ ਨਾਗ ਦੇ ਫਨਾਂ ਦੀ ਤਰ੍ਹਾਂ ਉਭਰਿਆ ਢਾਂਚਾ ਪੱਥਰਾਂ 'ਤੇ ਵਿਖਾਈ ਦਿੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧਰਤੀ ਇਸ ਉੱਤੇ ਟਿਕੀ ਹੋਈ ਹੈ। ਗੁਫ਼ਾ ਦੇ ਅੰਦਰ ਵਧਦਿਆਂ ਹੋਇਆਂ ਛੱਤ ਨਾਲ ਗਊ ਦੇ ਥਣਾਂ ਵਰਗੀ ਆਕ੍ਰਤੀ ਨਜ਼ਰ ਆਉਂਦੀ ਹੈ। ਇਹ ਆਕਰਿਤੀ ਕਾਮਧੇਨੁ ਗਊ ਦਾ ਥਣ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਦੇਵਤਿਆਂ ਦੇ ਸਮੇਂ, ਦੁੱਧ ਦੀ ਧਾਰਾ ਇਸ ਝੀਂਡੇ ਵਿੱਚੋਂ ਵਗਦੀ ਸੀ। ਕਲਯੁਗ ਵਿੱਚ, ਦੁੱਧ ਦੀ ਬਜਾਏ, ਇਸ ਵਿਚੋਂ ਪਾਣੀ ਟਪਕ ਰਿਹਾ ਹੈ।
ਇਤਿਹਾਸਕਾਰ ਵੀਡੀਐਸ ਨੇਗੀ ਨੇ ਕਿਹਾ ਕਿ ਪਾਤਾਲ ਭੁਵਨੇਸ਼ਵਰ ਵਿੱਚ ਚੂਨੇ ਦਾ ਪਾਣੀ ਡਿੱਗਦਾ ਰਹਿੰਦਾ ਹੈ, ਜਿਸ ਕਾਰਨ ਉੱਥੇ ਕਈ ਆਕਾਰ ਉੱਭਰ ਚੁੱਕੇ ਹਨ ਜਿਸ ਨੂੰ ਲੋਕ ਮਿਥਿਹਾਸ ਨਾਲ ਜੋੜ ਕੇ ਵੇਖਦੇ ਹਨ। ਕਥਾਵਾਂ ਅਨੁਸਾਰ, ਇਸ ਥਾਂ 'ਤੇ ਗਣੇਸ਼ ਜੀ ਦਾ ਕੱਟਿਆ ਹੋਇਆ ਮਸਤਕ ਰੱਖਿਆ ਗਿਆ ਸੀ, ਜਿਸ ਦੀ ਲੋਕ ਪੂਜਾ ਕਰਦੇ ਹਨ।
ਖੇਤਰੀ ਪੁਰਾਤੱਤਵ ਅਫ਼ਸਰ ਚੰਦਰ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਗੁਫ਼ਾ ਕਾਫ਼ੀ ਪੁਰਾਣੀ ਹੈ। ਗੁਫ਼ਾ ਦੇ ਅੰਦਰ ਬਹੁਤ ਸਾਰੀਆਂ ਮੂਰਤੀਆਂ ਹਨ, ਜੋ ਸਕੰਦ ਪੁਰਾਣ ਵਿੱਚ ਮਿਲਦੀਆਂ ਹਨ। ਲੋਕਾਂ ਨੂੰ ਇਸ ਬਾਰੇ ਡੂੰਘਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਇਸ ਗੁਫ਼ਾ ਵਿੱਚ ਭਗਵਾਨ ਗਣੇਸ਼ ਜੀ ਦਾ ਕੱਟਿਆ ਹੋਇਆ ਮਸਤਕ ਰੱਖੇ ਜਾਣ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ। ਧਾਰਮਿਕ ਮਾਨਤਾ ਦੇ ਅਨੁਸਾਰ, ਜਦੋਂ ਤੱਕ ਭਗਵਾਨ ਗਣੇਸ਼ ਦੇ ਮਸਤਕ 'ਤੇ ਦੂਜਾ ਸਿਰ ਨਹੀਂ ਜੋੜਿਆ ਗਿਆ ਸੀ, ਉਦੋਂ ਤੱਕ ਗੁਫ਼ਾ ਵਿੱਚ ਹੀ ਉਨ੍ਹਾਂ ਦਾ ਧੜ ਰੱਖਿਆ ਗਿਆ ਸੀ ਜਿਸ ਵਿੱਚ ਬ੍ਰਹਮਕਮਲ ਤੋਂ ਇਲਾਹੀ ਬੂੰਦਾਂ ਡਿੱਗਦੀਆਂ ਰਹਿੰਦੀਆਂ ਹਨ। ਇਸ ਲਈ ਲੋਕ ਇੱਥੇ ਪੂਜਾ ਵੀ ਕਰਦੇ ਹਨ।