ਪੰਜਾਬ

punjab

ETV Bharat / bharat

ਪਾਤਾਲ ਭੁਵਨੇਸ਼ਵਰ 'ਚ ਸਥਿਤ ਹੈ ਸ਼੍ਰੀ ਗਣੇਸ਼ ਦਾ ਸਿਰ, ਬ੍ਰਹਮਕਮਲ ਤੋਂ ਡਿੱਗਦੀਆਂ ਨੇ ਇਲਾਹੀ ਬੂੰਦਾਂ - ਭਗਵਾਨ ਗਣੇਸ਼

ਭਗਵਾਨ ਗਣੇਸ਼ ਦੀ ਹਮੇਸ਼ਾ ਗਜਨਨ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਹਾਥੀ ਦਾ ਸਿਰ ਕਿਵੇਂ ਮਿਲਿਆ ਅਤੇ ਜਿੱਥੇ ਉਨ੍ਹਾਂ ਦਾ ਅਸਲੀ ਸਿਰ ਪਿੰਡੀ ਰੂਪ ਵਿੱਚ ਸਥਿਤ ਹੈ, ਅੱਜ ਅਸੀਂ ਤੁਹਾਨੂੰ ਇਸ ਨਾਲ ਰੂ-ਬ-ਰੂ ਕਰਾਉਣ ਜਾ ਰਹੇ ਹਾਂ।

ਪਤਾਲ ਭੁਵਨੇਸ਼ਵਰ: ਇੱਥੇ ਸਥਿਤ ਹੈ ਸ਼੍ਰੀ ਗਣੇਸ਼ ਦਾ ਸਿਰ, ਬ੍ਰਹਮਕਮਲ ਤੋਂ ਡਿੱਗਦੀਆਂ ਹਨ ਇਲਾਹੀ ਬੂੰਦਾਂ
ਪਤਾਲ ਭੁਵਨੇਸ਼ਵਰ: ਇੱਥੇ ਸਥਿਤ ਹੈ ਸ਼੍ਰੀ ਗਣੇਸ਼ ਦਾ ਸਿਰ, ਬ੍ਰਹਮਕਮਲ ਤੋਂ ਡਿੱਗਦੀਆਂ ਹਨ ਇਲਾਹੀ ਬੂੰਦਾਂ

By

Published : Sep 3, 2020, 7:26 AM IST

ਉਤਰਾਖੰਡ: ਭਗਵਾਨ ਗਣੇਸ਼ ਨੂੰ ਰਿਧੀ-ਸਿੱਧੀ ਦਾ ਦਾਨੀ ਕਿਹਾ ਜਾਂਦਾ ਹੈ, ਇਸ ਲਈ ਕਿਸੇ ਵੀ ਧਾਰਮਿਕ ਰਸਮ ਵਿੱਚ ਉਨ੍ਹਾਂ ਦੀ ਪੂਜਾ ਪਹਿਲਾਂ ਕੀਤੀ ਜਾਂਦੀ ਹੈ। ਵਿਘਨਹਰਤਾ ਭਗਵਾਨ ਗਣੇਸ਼ ਨਾਲ ਸਬੰਧਤ ਕਈ ਮਿਥਿਹਾਸਕ ਕਹਾਣੀਆਂ ਉਨ੍ਹਾਂ ਪ੍ਰਤੀ ਲੋਕਾਂ ਦੇ ਸਤਿਕਾਰ ਨੂੰ ਵਧਾਉਂਦੀਆਂ ਹਨ। ਭਗਵਾਨ ਗਣੇਸ਼ ਦੀ ਹਮੇਸ਼ਾਂ ਗਜਨਨ ਦੇ ਰੂਪ ਵਿਚ ਪੂਜਾ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਹਾਥੀ ਦਾ ਸਿਰ ਕਿਵੇਂ ਮਿਲਿਆ ਅਤੇ ਜਿੱਥੇ ਉਨ੍ਹਾਂ ਦਾ ਅਸਲੀ ਸਿਰ ਪਿੰਡੀ ਰੂਪ ਵਿਚ ਸਥਿਤ ਹੈ, ਅੱਜ ਅਸੀਂ ਤੁਹਾਨੂੰ ਇਸ ਨਾਲ ਰੂ-ਬ-ਰੂ ਕਰਾਉਣ ਜਾ ਰਹੇ ਹਾਂ।

ਪਤਾਲ ਭੁਵਨੇਸ਼ਵਰ: ਇੱਥੇ ਸਥਿਤ ਹੈ ਸ਼੍ਰੀ ਗਣੇਸ਼ ਦਾ ਸਿਰ, ਬ੍ਰਹਮਕਮਲ ਤੋਂ ਡਿੱਗਦੀਆਂ ਹਨ ਇਲਾਹੀ ਬੂੰਦਾਂ

ਇਹ ਸਥਾਨ ਪਿਥੌਰਾਗੜ ਜ਼ਿਲ੍ਹੇ ਦੀ ਗੰਗੋਲੀਹਾਟ ਤਹਿਸੀਲ ਵਿਚ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਦਾ ਸਿਰ ਅਜੇ ਵੀ ਇੱਥੇ ਮੌਜੂਦ ਹੈ ਅਤੇ ਬ੍ਰਹਮਾਕਮਲ ਤੋਂ ਇਲਾਹੀ ਬੂੰਦਾਂ ਇਸ ਸਿਰ ਤੇ ਡਿੱਗਦੀਆਂ ਰਹਿੰਦੀਆਂ ਹਨ।

ਪੁਰਾਣਾਂ ਦੇ ਮੁਤਾਬਕ, ਪਤਾਲ ਭੁਵਨੇਸ਼ਵਰ ਤੋਂ ਇਲਾਵਾ .ਕੋਈ ਹੋਰ ਜਗ੍ਹਾ ਨਹੀਂ ਹੈ ਜਿਥੇ ਚਾਰੇ ਧਾਮਾ ਦੇ ਦਰਸ਼ਨ ਹੁੰਦੇ ਹਨ। ਪਤਾਲ ਭੁਵਨੇਸ਼ਵਰ 'ਚ ਗੁਫਾ ਕੇਦਾਰਨਾਥ, ਬਦਰੀਨਾਥ ਅਤੇ ਅਮਰਨਾਥ ਵੀ ਦਿਖਾਈ ਦਿੰਦੇ ਹਨ। ਇਸ ਗੁਫਾ ਦਾ ਵੇਰਵਾ ਸਕੰਦ ਪੁਰਾਣ ਵਿਚ ਵੀ ਮਿਲਦਾ ਹੈ।

ਕਲਯੁਗ ਵਿੱਚ ਜਗਤਗੁਰੂ ਸ਼ੰਕਰਾਚਾਰੀਆ ਦਾ 722 ਈ: ਦੇ ਲਗਭਗ ਜਦ ਇਸ ਗੁਫਾ ਵਿੱਚ ਸਾਕਸ਼ਤਕਾਰ ਹੋਇਆ ਤਾਂ ਉਨ੍ਹਾਂ ਮੰਦਰ ਦੇ ਅੰਦਰਲੇ ਸ਼ਿਵਲਿੰਗ ਨੂੰ ਤਾਂਬੇ ਨਾਲ ਬੰਦ ਕਰ ਦਿੱਤਾ ਸੀ, ਕਿਉਂਕਿ ਇਸ ਸ਼ਿਵਲਿੰਗ 'ਚ ਇੰਨਾ ਤੇਜ ਸੀ ਕਿ ਕੋਈ ਵੀ ਇਸਨੂੰ ਨੰਗੀਆਂ ਅੱਖਾਂ ਨਾਲ ਵੇਖ ਨਹੀਂ ਸਕਦਾ ਸੀ।

ਇਸ ਗੁਫਾ ਵਿੱਚ ਚਾਰ ਯੁੱਗਾਂ ਦੇ ਪ੍ਰਤੀਕ ਵਜੋਂ ਚਾਰ ਪੱਥਰ ਸਥਾਪਿਤ ਕੀਤੇ ਗਏ ਹਨ. ਗੁਫ਼ਾ ਵਿੱਚ ਦਾਖਲ ਹੁੰਦੇ ਹੀ ਨਰਸਿਮ੍ਹਾ ਭਗਵਾਨ ਦੇ ਦਰਸ਼ਨ ਹੁੰਦੇ ਹਨ। ਕੁਝ ਹੇਠਾਂ ਜਾਂਦੇ ਹੀ, ਸ਼ੇਸ਼ਨਾਗ ਦੇ ਫੰਨਾ ਦੀ ਤਰ੍ਹਾਂ ਉੱਭਰਦਾ ਢਾਂਚਾ ਪੱਥਰਾਂ ਤੇ ਦਿਖਾਈ ਦਿੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧਰਤੀ ਇਨ੍ਹਾਂ ਉੱਤੇ ਹੀ ਟਿਕੀ ਹੋਈ ਹੈ। ਥੋੜਾ ਅੱਗੇ ਜਾਂਦੇ ਹੀ ਭਗਵਾਨ ਸ਼ਿਵ ਦੀਂ ਜਟਾਂਵਾਂ ਚੋਂ ਵਹਿੰਦੀ ਗੰਗਾ ਅਤੇ ਕਾਲਭੈਰਵ ਦੀ ਜੀਭ ਤੋਂ ਟਪਕਦੀ ਲਾਰ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ.

ਏਰਾਵਤ ਹਾਥੀ ਵੀ ਇੱਥੇ ਹੀ ਦਿਖਾਈ ਦੇਵੇਗਾ ਅਤੇ ਸਵਰਗ ਦਾ ਰਸਤਾ ਵੀ ਇਥੋਂ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਇਸ ਗੁਫਾ ਵਿਚ 33 ਕਰੋੜ ਦੇਵੀ-ਦੇਵਤਿਆਂ ਦੀ ਦੁਨੀਆ ਵੱਸੀ ਹੋਈ ਹੈ। ਇਸ ਸਥਾਨ 'ਤੇ ਪਹੁੰਚਣ ਤੋਂ ਬਾਅਦ, ਤੁਸੀਂ ਇਨ੍ਹਾਂ ਚੀਜ਼ਾਂ 'ਤੇ ਵਿਸ਼ਵਾਸ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੋਗੇ।

ABOUT THE AUTHOR

...view details