ਪੰਜਾਬ

punjab

ETV Bharat / bharat

DSGMC ਚੋਣਾਂ : ਜੀ.ਕੇ ਦੀ ਜਾਗੋ ਪਾਰਟੀ ਨੇ ਪਾਸ ਕੀਤੀਆਂ ਤਜਵੀਜ਼ਾਂ - ਜਾਗੋ ਪਾਰਟੀ ਦੀ ਬੈਠਕ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨੂੰ ਲੈ ਕੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਪਾਰਟੀ 'ਜਾਗੋ' ਨੇ ਆਪਣੀ ਪੀਏਸੀ ਬੈਠਕ ਵਿੱਚ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਅਤੇ 6 ਤਜਵੀਜ਼ਾਂ ਪਾਸ ਕੀਤੀਆਂ ਗਈਆਂ ਹਨ।

DSGMC ਚੋਣਾਂ : ਜੀ.ਕੇ ਦੀ ਜਾਗੋ ਪਾਰਟੀ ਨੇ ਪਾਸ ਕੀਤੀਆਂ ਤਜਵੀਜ਼ਾਂ
DSGMC ਚੋਣਾਂ : ਜੀ.ਕੇ ਦੀ ਜਾਗੋ ਪਾਰਟੀ ਨੇ ਪਾਸ ਕੀਤੀਆਂ ਤਜਵੀਜ਼ਾਂ

By

Published : Jul 12, 2020, 3:56 AM IST

ਨਵੀਂ ਦਿੱਲੀ: ਅਗਲੇ ਸਾਲ 2021 ਮਾਰਚ ਮਹੀਨੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਹੋਣ ਵਾਲੀਆਂ ਹਨ। ਜਿਸ ਨੂੰ ਲੈ ਕੇ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਹੱਲਚੱਲ ਤੇਜ਼ ਹੋ ਗਈ ਹੈ।

ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਧਾਰਮਿਕ ਪਾਰਟੀ 'ਜਾਗੋ' ਨੇ ਆਪਣੀ ਪੀਏਸੀ ਬੈਠਕ ਵਿੱਚ ਚਰਚਾ ਕੀਤੀ ਅਤੇ 6 ਤਜਵੀਜ਼ਾਂ ਪਾਸ ਕੀਤੇ ਗਏ।

ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦੱਸਿਆ ਕਿ ਇਸ ਵਿੱਚ ਸਟੇਟ ਯੂਨਿਟ ਦੇ ਐਲਾਨ ਤੋਂ ਇਲਾਵਾ ਬੇਅਦਬੀ ਕਾਂਡ, ਸਿੱਖਾਂ ਉੱਤੇ ਝੂਠੇ ਕੇਸ ਤੱਕ ਦੇ ਮੁੱਦੇ ਸ਼ਾਮਲ ਹਨ।

ਜਿਹੜੀਆਂ ਤਜਵੀਜ਼ਾਂ ਉੱਤੇ ਪਾਰਟੀ ਨੇ ਲਾਈ ਹੈ ਮੋਹਰ

  • 'ਜਾਗੋ' ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਵਿੱਚ 11 ਜੁਲਾਈ, 2020 ਨੂੰ ਪਾਸ ਕੀਤੀਆਂ ਗਈਆਂ ਤਜਵੀਜ਼ਾਂ
  • ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਚੋਣਾਂ ਦੇ ਲਈ ਮਤਦਾਤਾਵਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਸ਼ੁਰੂ ਕਰਨ ਉੱਤੇ ਸਰਕਾਰ ਦਾ ਧੰਨਵਾਦ।
  • ਪਾਰਟੀ ਦੀ ਦਿੱਲੀ ਸੂਬਾ ਇਕਾਈ ਅਤੇ ਧਰਮ-ਪ੍ਰਚਾਰ ਇਕਾਈ ਦਾ ਸੰਗਠਨ ਬਣਾਉਣਾ।
  • ਗੁਰੂ ਗ੍ਰੰਥ ਸਾਹਿਬ ਦੀ 2015 ਵਿੱਚ ਹੋਈ ਬੇਅਦਬੀ ਅਤੇ ਚੋਰੀ ਮਾਮਲਿਆਂ ਦੀ ਜਾਂਚ ਸੀਬੀਆਈ ਦੀ ਬਜਾਏ ਐੱਸਆਈਟੀ ਵੱਲੋਂ ਕਰਵਾਉਣ ਦਾ ਸਮਰੱਥਨ ਕਰਨਾ।
  • 2 ਅਕਤੂਬਰ ਨੂੰ ਆ ਰਹੇ ਪਾਰਟੀ ਦੇ ਪਹਿਲੇ ਸਥਾਪਨਾ ਦਿਵਸ ਉੱਤੇ 'ਜਾਗੋ' ਟੀਵੀ ਅਤੇ 'ਜਾਗੋ' ਐੱਪ ਸੰਗਤਾਂ ਨੂੰ ਸਮਰਪਿਤ ਕਰਨਾ।
  • UAPA ਦੇ ਤਹਿਤ ਸਾਰੇ ਸਿੱਖ ਨੌਜਵਾਨਾਂ ਉੱਤੇ ਪਾਏ ਗਏ ਕੇਸਾਂ ਦੀ ਜਾਂਚ ਦੇ ਲਈ ਸਿੱਖ ਵਕੀਲਾਂ ਦਾ ਪੈਨਲ ਬਣਾ ਕੇ ਨਿਰਦੋਸ਼ ਸਿੱਖਾਂ ਦੀ ਤਲਾਸ਼ ਕਰਨਾ।
  • 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ਤੋਂ ਗਾਇਬ ਹੋਏ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਦੋਸ਼ੀਆਂ ਵਿਰੁੱਧ FIR ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਨਾ।

ABOUT THE AUTHOR

...view details