ਪੰਜਾਬ

punjab

ETV Bharat / bharat

ਅੱਤਵਾਦੀ ਬਣੇ ਪੁੱਤ ਨੂੰ ਆਤਮ ਸਮਰਪਣ ਕਰਨ ਦੀ ਗੁਹਾਰ ਲਾਉਂਦੇ ਮਾਪੇ, ਵੇਖੋ ਵੀਡੀਓ - terrorist attack

ਕੁਲਗਾਮ ਵਿੱਚ ਹੋ ਰਹੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪਰਿਵਾਰ ਵਾਲੇ ਵਾਰ-ਵਾਰ ਆਪਣੇ ਪੁੱਤ ਨੂੰ ਆਤਮਸਮਰਪਣ ਕਰਨ ਦੀ ਗੁਹਾਰ ਲਾ ਰਹੇ ਹਨ।

ਅੱਤਵਾਦੀ
ਅੱਤਵਾਦੀ

By

Published : Jul 5, 2020, 5:18 PM IST

ਸ੍ਰੀਨਗਰ: ਕੁਲਗਾਮ ਵਿੱਚ ਅੱਤਵਾਦੀਆਂ ਅਤੇ ਫ਼ੌਜੀਆਂ ਵਿਚਾਲੇ ਚੱਲ ਰਹੇ ਮੁਕਾਬਲੇ ਦੌਰਾਨ ਅੱਤਵਾਦੀ ਦੇ ਪਰਿਵਾਰ ਵਾਲੇ ਉਸ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਅੱਤਵਾਦੀ ਬਣੇ ਪੁੱਤ ਨੂੰ ਵਾਪਸ ਆਉਣ ਦੀ ਗੁਹਾਰ ਲਾਉਂਦੇ ਮਾਪੇ, ਵੇਖੋ ਵੀਡੀਓ

ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਅੰਦਰ ਲੁਕੇ ਹਿਲਾਲ ਅਹਿਮਦ ਦੇ ਪਰਿਵਾਰ ਵਾਲੇ ਉਸ ਨੂੰ ਆਤਮ ਸਮਰਪਣ ਕਰਨ ਲਈ ਮਨਾ ਰਹੇ ਹਨ ਪਰ ਉਹ ਲਗਾਤਾਰ ਇਸ ਤੋਂ ਇਨਕਾਰ ਕਰ ਰਿਹਾ ਹੈ।

ਜ਼ਿਕਰ ਕਰ ਦਈਏ ਕਿ ਇਸ ਮੁਕਾਬਲੇ ਵਿੱਚ ਪਾਕਿਸਤਾਨ ਵਾਸੀ ਅਲੀ ਅਤੇ ਸਥਾਨਕ ਵਾਸੀ ਹਿਲਾਲ ਮਲਿਕ ਮਾਰਿਆ ਗਿਆ ਹੈ। ਇਸ ਮੁਕਾਬਲੇ ਵਿੱਚ ਮੁਹੰਮਦ ਸੁਲਤਾਨ ਗ਼ਨੀ ਦਾ ਘਰ ਵੀ ਤਬਾਹ ਹੋ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਸ਼ਰਨ ਲਈ ਹੋਈ ਸੀ।

ਇਸ ਮੁਕਾਬਲੇ ਦੌਰਾਨ ਜਵਾਨਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲੇ ਅੱਤਵਾਦੀਆਂ ਨੂੰ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ।

ABOUT THE AUTHOR

...view details