ਚੰਡੀਗੜ੍ਹ: 1971 ਦੇ ਯੁੱਧ 'ਚ ਦੁਸ਼ਮਨਾਂ ਦੇ ਦੰਦ ਖੱਟੇ ਕਰਨ ਵਾਲੇ ਪਰਮਵੀਰ ਚੱਕਰ ਨਾਲ ਸਨਮਾਨਿਤ ਫਲਾਈਂਗ ਅਫ਼ਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਪੰਜਾਬ ਦੇ ਇਸ ਯੋਧੇ ਕਾਰਨ ਭਾਰਤ ਨੇ ਜਿੱਤੀ ਸੀ 1971 ਦੀ ਜੰਗ - pakistan
1971 ਵਿੱਚ ਭਾਰਤ-ਪਾਕਿ ਵਿਚਕਾਰ ਹੋਏ ਯੁੱਧ 'ਚ ਭਾਰਤ ਦੀ ਜਿੱਤ ਦੇ ਲਈ ਭਾਰਤੀ ਹਵਾਈ ਫ਼ੌਜ ਦੇ ਬਹਾਦਰ ਫਲਾਈਂਗ ਅਫ਼ਸਰ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਦਾ ਵੱਡਾ ਯੋਗਦਾਨ ਰਿਹਾ ਹੈ।
ਜ਼ਿਕਰਯੋਗ ਹੈ ਕਿ 1971 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਹੋਏ ਯੁੱਧ 'ਚ ਭਾਰਤ ਦੀ ਜਿੱਤ ਦੇ ਪਿਛੇ ਫਲਾਈਂਗ ਅਫ਼ਸਰ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਦੀ ਅਹਿਮ ਭੂਮਿਕਾ ਸੀ। ਇਸ ਯੁੱਧ ਦੇ ਦੌਰਾਨ ਨਿਰਮਲ ਸਿੰਘ ਸੇਖੋਂ ਨੇ ਪਾਕਿਸਤਾਨ ਦੇ ਕਈ ਫ਼ਾਈਟਰ ਜਹਾਜ਼ਾਂ ਨੂੰ ਤਬਾਹ ਕਰ ਕੇ ਭਾਰਤੀ ਫ਼ੋਜ ਨੂੰ ਮਜ਼ਬੁਤ ਸੱਥਿਤੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਇਸ ਯੁੱਧ ਵਿੱਚ ਨਿਰਮਲ ਸਿੰਘ ਸੇਖੋਂ ਨੇ ਦੇਸ਼ ਦੇ ਲਈ ਬਲਿਦਾਨ ਦੇ ਕੇ ਸ਼ਹਾਦਤ ਨੂੰ ਗਲੇ ਲਗਾਇਆ ਸੀ। ਇਸ ਲਈ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਵਾਜ਼ਿਆ ਗਿਆ ਸੀ।
ਦੱਸਣਯੋਗ ਹੈ ਕਿ ਨਿਰਮਲਜੀਤ ਸਿੰਘ ਦਾ ਜਨਮ 17 ਜੁਲਾਈ 1947 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੁੜਕਾ ਵਿੱਚ ਹੋਇਆ ਸੀ। ਨਿਰਮਲਜੀਤ ਸਿੰਘ ਦੇ ਪਿਤਾ ਤਰਲੋਕ ਸਿੰਘ ਸੇਖੋਂ ਵੀ ਭਾਰਤੀ ਹਵਾਈ ਸੈਨਾ ਵਿੱਚ ਫਲਾਈਟ ਲੈਫਨੀਨੈਂਟ ਵਜੋਂ ਤਾਇਨਾਤ ਸਨ। 4 ਜੂਨ 1967 ਨੂੰ ਨਿਰਮਲਜੀਤ ਸਿੰਘ ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣੇ ਸਨ। ਉਨ੍ਹਾਂ ਨੂੰ ਸਿਰਫ਼ 4 ਸਾਲ ਦੇ ਥੋੜੇ ਸਮੇਂ ਵਿੱਚ ਹੀ ਪਾਇਲਟ ਅਫ਼ਸਰ ਤੋਂ ਫਲਾਇੰਗ ਅਫ਼ਸਰ ਬਣਾ ਦਿੱਤਾ ਗਿਆ ਸੀ।