ਰਾਮਨਗਰ: ਉਤਰਾਖੰਡ ਦੇ ਕਾਰਬੇਟ ਟਾਈਗਰ ਰਿਜ਼ਰਵ ਦੀ ਸਰਹੱਦ ਨਾਲ ਲੱਗਦੇ ਇੱਕ ਪਿੰਡ ਵਿੱਚ ਅਨੋਖੀ ਪ੍ਰਜਾਤੀ ਦਾ ਇੱਕ ਪੈਂਗੋਲਿਨ ਮਿਲਿਆ ਹੈ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਕਾਰਬੇਟ ਦੇ ਉੱਚ ਅਧਿਕਾਰੀਆਂ ਨੂੰ ਪੈਂਗੋਲਿਨ ਮਿਲਣ ਬਾਰੇ ਜਾਣਕਾਰੀ ਦਿੱਤੀ।
ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਕਾਰਬੇਟ ਟੀਮ ਨੇ ਪੈਂਗੋਲਿਨ ਨੂੰ ਬਚਾਇਆ ਅਤੇ ਇਸ ਨੂੰ ਕਾਰਬੇਟ ਦੇ ਕੋਰ ਜ਼ੋਨ ਵਿੱਚ ਸੁਰੱਖਿਤ ਛੱਡ ਦਿੱਤਾ ਹੈ। ਇਸ ਸਮੇਂ ਕਾਰਬੇਟ ਵਿੱਚ ਇਸ ਦੁਰਲੱਭ ਪ੍ਰਜਾਤੀ ਦੇ ਇਸ ਪੈਂਗੋਲਿਨ ਦੇ ਮਿਲਣ ਨਾਲ ਪਾਰਕ ਪ੍ਰਸ਼ਾਸਨ ਬੇਹਦ ਖੁਸ਼ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਜਾਣਕਾਰੀ ਮੁਤਾਬਕ, ਰਾਮਨਗਰ ਦੇ ਕਾਰਬੇਟ ਟਾਈਗਰ ਰਿਜ਼ਰਵ ਦੀ ਸਰਹੱਦ ਦੇ ਅੰਦਰ ਇੱਕ ਦੁਰਲੱਭ ਪ੍ਰਜਾਤੀ ਦਾ ਜੰਗਲੀ ਜੀਵ ਦਾਖਲ ਹੋ ਗਿਆ ਸੀ। ਜਿਸ ਨੂੰ ਵੇਖ ਕੇ ਪਹਿਲਾਂ ਤਾਂ ਪਿੰਡਵਾਸੀ ਹੈਰਾਨ ਹੋ ਗਏ ਬਾਅਦ ਵਿੱਚ ਉਨ੍ਹਾਂ ਨੇ ਇਸ ਦੀ ਸੂਚਨਾ ਕਾਰਬੇਟ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਇਸ ਮਾਮਲੇ ਵਿੱਚ ਕਾਰਬੇਟ ਟਾਈਗਰ ਰਿਜ਼ਰਵ ਦੇ ਨਿਰਦੇਸ਼ਕ ਰਾਹੁਲ ਕੁਮਾਰ ਦਾ ਕਹਿਣਾ ਹੈ ਕਿ ਪੈਂਗੋਲਿਨ ਇਕੋਲਾਜੀ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਅਤੇ ਇਸ ਪੈਂਗੋਲਿਨ ਦੇ ਮਿਲਣ ਨਾਲ ਪਾਰਕ ਵਿੱਚ ਇਸ ਦੀ ਮੌਜ਼ੂਦਗੀ ਦੇ ਚੰਗੇ ਸੰਕੇਤ ਮਿਲੇ ਹਨ।