ਸ਼੍ਰੀਨਗਰ(ਜੰਮੂ ਕਸ਼ਮੀਰ): ਰਾਮਬਾਗ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋ ਰਹੀ ਮੁਠਭੇੜ 'ਚ ਦੋ ਅੱਤਵਾਦੀ ਢੇਰ ਹੋ ਗਏ ਹਨ। ਢੇਰ ਹੋਏ ਅੱਤਵਾਦੀਆਂ 'ਚੋਂ ਇੱਕ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਸੈਫਉੱਲਾਹ ਵਜੋਂ ਹੋਈ ਹੈ ਜਦਕਿ ਦੂਜਾ ਅੱਤਵਾਦੀ ਦੱਖਣੀ ਕਸ਼ਮੀਰ ਨਾਲ ਸਬੰਧਤ ਹੈ । ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ।
ਸ਼੍ਰੀਨਗਰ: ਮੁਠਭੇੜ 'ਚ 2 ਅੱਤਵਾਦੀ ਢੇਰ, 1 ਲਸ਼ਕਰ ਦਾ ਪਾਕਿਸਤਾਨ ਤੇ 1 ਸਥਾਨਕ ਵਾਸੀ
ਰਾਮਬਾਗ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋ ਰਹੀ ਮੁਠਭੇੜ 'ਚ ਦੋ ਅੱਤਵਾਦੀ ਢੇਰ ਹੋ ਗਏ । ਢੇਰ ਹੋਏ ਅੱਤਵਾਦੀਆਂ ਤੋਂ ਇੱਕ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸੀ। ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਢੇਰ ਹੋਇਆਂ ਚੋਂ ਇੱਕ ਅੱਤਵਾਦੀ ਲਸ਼ਕਰ-ਏ-ਤਈਬਾ ਨਾਲ ਸਬੰਧਤ ਸੀ। ਵਿਜੇ ਕੁਮਾਰ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦਾ ਪਾਕਿਸਤਾਨੀ ਅੱਤਵਾਦੀ ਸੈਫਉੱਲਾਹ ਦਾ ਹੱਥ ਸਤੰਬਰ 'ਚ ਅਤੇ ਹਾਲ ਹੀ 'ਚ ਹੋਏ ਸੀਆਰਪੀਐਫ ਦੇ ਹਮਲੇ 'ਚ ਸੀ ਜਿਸ 'ਚ ਨੌਗਾਮ ਦੇ 2 ਜਵਾਨ ਸ਼ਹੀਦ ਹੋ ਗਏ ਸਨ।
ਦੱਸਣਯੋਗ ਹੈ ਕਿ ਸ਼੍ਰੀਨਗਰ ਅੱਜ ਸਵੇਰ 7:45 ਦੇ ਕਰੀਬ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਠਭੇੜ ਸ਼ੁਰੂ ਹੋਈ ਸੀ। ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ 'ਚ ਅੱਤਵਾਦੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਦੇ ਚਲਦੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਜਿਸ ਦੌਰਾਨ ਅੱਤਵਾਦੀਆਂ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਸੀ, ਬਚਾਅ ਦੇ ਚਲਦਿਆਂ ਸੁਰਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ 2 ਅੱਤਵਾਦੀਆਂ ਨੂੰ ਘੇਰਾ ਪਾਇਆ ਗਿਆ ਅਤੇ ਮੁਠਭੇੜ ਦੌਰਾਨ ਉਹ(ਅੱਤਵਾਦੀ) ਮਾਰੇ ਗਏ।