ਰਾਜੌਰੀ : ਪਾਕਿਸਤਾਨ ਫੌਜ ਨੇ ਦੀਵਾਲੀ ਵਾਲੇ ਦਿਨ ਮੁੜ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿ ਨੇ ਕੰਟਰੋਲ ਰੇਖਾ ਐੱਲਓਸੀ ਦੇ ਨੇੜੇ ਗੋਲਾਬਰੀ ਅਤੇ ਮੋਰਟਾਰ ਨਾਲ ਹਮਲਾ ਕਰਕੇ ਭਾਰਤੀ ਫੌਜ ਦੀ ਚੈਕ ਪੋਸਟਾਂ ਅਤੇ ਨੇੜਲੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ।
ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਨੇੜੇ ਸਵੇਰੇ ਸਾਢੇ 6 ਵਜੇ ਸੁੰਦਰਬਨੀ ਸੈਕਟਰ ਵਿੱਚ ਗੋਲਾਬਾਰੀ ਹੋਈ। ਭਾਰਤੀ ਫੌਜ ਨੇ ਇਸ ਉੱਤੇ ਜਵਾਬੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਦੇ MI 17 ਹੈਲੀਕਾਪਟਰ ਨੇ ਕੇਦਾਰਨਾਥ ਹੈਲੀਪੈਡ 'ਤੇ ਹਾਦਸੇ ਸ਼ਿਕਾਰ ਚੌਪਰ ਨੂੰ ਕੀਤਾ ਲਿਫਟ
ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਕੀਤੀ ਗਈ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਅਧਿਕਾਰਤ ਅੰਕੜਿਆਂ ਦੇ ਮੁਤਾਬਕ, ਪਾਕਿ ਫੌਜ ਨੇ ਇਸ ਸਾਲ ਕੰਟਰੋਲ ਰੇਖਾ ਦੇ ਕੋਲ 2100 ਵਾਰ ਜ਼ੰਗਬੰਦੀ ਦੀ ਉਲੰਘਣਾ ਕੀਤੀ ਹੈ। ਜਿਸ ਵਿੱਚ ਹੁਣ ਤੱਕ 29 ਭਾਰਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਹਨ।
ਪਾਕਿਸਤਾਨ ਵੱਲੋਂ ਇਸ ਮਹੀਨੇ ਜ਼ੰਗਬੰਦੀ ਦੀ ਉਲੰਘਣਾ ਵਾਲੇ ਹਮਲਿਆਂ ਵਿੱਚ ਹੁਣ ਤੱਕ 5 ਜਵਾਨਾਂ ਸਣੇ 8 ਨਾਗਰਿਕਾਂ ਮਾਰੇ ਗਏ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਮੌਤਾਂ ਰਾਜੌਰੀ ਅਤੇ ਪੁੰਛ ਜ਼ਿਲ੍ਹੇ ਵਿੱਚ ਹੋਇਆ ਹਨ। ਇਸ ਵਾਰ ਦੀਵਾਲੀ ਮੌਕੇ ਸਰਹੱਦੋਂ ਪਾਰ ਹੋਈ ਗੋਲੀਬਾਰੀ ਦੀ ਇਹ ਵੱਡੀ ਘਟਨਾ ਹੈ।