ਪੰਜਾਬ

punjab

By

Published : Jun 14, 2020, 11:42 AM IST

ETV Bharat / bharat

ਜੰਮੂ ਕਸ਼ਮੀਰ: ਪਕਿਸਤਾਨ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਭਾਰਤੀ ਜਵਾਨ ਸ਼ਹੀਦ ਤੇ 2 ਜਖ਼ਮੀ

ਪਾਕਿਸਤਾਨ ਫੌਜ ਨੇ ਮੁੜ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ ਸਰਹੱਦ ਰੇਖਾ ਉੱਤੇ ਗੋਲੀਬਾਰੀ ਕੀਤੀ ਹੈ। ਇਸ ਮੁਠਭੇੜ 'ਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋ ਜਵਾਨ ਜ਼ਖਮੀ ਹੋ ਗਏ ਹਨ।

ਪਕਿਸਤਾਨ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ
ਪਕਿਸਤਾਨ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ

ਸ਼੍ਰੀਨਗਰ : ਪਕਿਸਤਾਨ ਫੌਜ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਕਿਸਤਾਨ ਫੌਜ ਦੇ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੀ ਸਰਹੱਦ ਰੇਖਾ 'ਤੇ ਗੋਲਾਬਾਰੀ ਕੀਤੀ ਹੈ।

ਪਕਿਸਤਾਨ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ

ਜਾਣਕਾਰੀ ਮੁਤਾਬਕ ਪਾਕਿਸਤਾਨ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਭਾਰਤ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ, ਜਦਕਿ ਦੋ ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਭਾਰਤੀ ਫੌਜ ਵੱਲੋਂ ਵੀ ਪਾਕਿਸਤਾਨ ਫੌਜ 'ਤੇ ਜਵਾਬੀ ਕਾਰਵਾਈ ਜਾਰੀ ਹੈ। ਖ਼ਬਰ ਲਿੱਖੇ ਜਾਣ ਤੱਕ ਦੋਹਾਂ ਫੌਜਾਂ ਵਿਚਾਲੇ ਮੁਠਭੇੜ ਜਾਰੀ ਹੈ। ਹੋਰ ਵੇਰਵਿਆਂ ਦੀ ਉਢੀਕ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਅੱਜ ਸਵੇਰੇ ਬਾਰਾਮੂਲਾ ਦੇ ਰਾਮਪੁਰ ਸੈਕਟਰ ਵਿੱਚ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ।

ਪਕਿਸਤਾਨ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ

ABOUT THE AUTHOR

...view details