ਜੰਮੂ ਕਸ਼ਮੀਰ: ਮੇਂਢਰ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣ ਕੀਤੀ। ਇਸ ਦੌਰਾਨ ਸਰਹੱਦ ਤੋਂ ਪਾਰ ਭਾਰੀ ਗੋਲੀਬਾਰੀ ਕੀਤੀ ਗਈ। ਇੰਨਾਂ ਹੀ ਨਹੀਂ ਪਾਕਿਸਤਾਨੀ ਫ਼ੌਜ ਨੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਸ ਮੌਕੇ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਾਕਿਸਤਾਨ ਦੀ ਨਾਪਾਕ ਹਰਕਤ, ਮੇਂਢਰ ਸੈਕਟਰ 'ਚ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ - mendhar sector in jammu and kashmir
ਜੰਮੂ ਕਸ਼ਮੀਰ ਦੇ ਮੇਂਢਰ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਸਰਹੱਦ ਤੋਂ ਪਾਰ ਗੋਲੀਬਾਰੀ ਕੀਤੀ ਗਈ।
ਫ਼ਾਇਲ ਫ਼ੋਟੋ
ਜ਼ਖ਼ਮੀ ਦੀ ਪਛਾਣ ਮੁਹੰਮਜ ਰਫ਼ੀਕ ਅਲਦਿੱਤਾ ਵਜੋਂ ਹੋਈ ਹੈ। ਉੱਥੇ ਹੀ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਭਾਰਤੀ ਫ਼ੌਜ ਮੁੰਹਤੋੜ ਜਵਾਬ ਦੇ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਪਾਕਿਸਤਾਨ ਨੇ ਮਨਕੋਟ ਸੈਕਟਰ ਵਿੱਚ ਫ਼ੌਜ ਦੀਆਂ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਮਸ਼ੀਨਗਨਾਂ ਨਾਲ ਗੋਲੀਬਾਰੀ ਕੀਤੀ। ਕੁਝ ਦੇਰ ਬਾਅਦ ਹੀ ਮੋਰਟਾਰ ਨਾਲ ਗੋਲੇ ਬਰਸਾਉਣੇ ਸ਼ੁਰੂ ਕਰ ਦਿੱਤੇ।