ਸ੍ਰੀਨਗਰ: ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਇੱਕ ਵਾਰ ਮੁੜ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ। ਐਤਵਾਰ ਸਵੇਰੇ ਪਾਕਿਸਤਾਨ ਨੇ ਪੁੰਛ ਦੀ ਕ੍ਰਿਸ਼ਣਾ ਘਾਟੀ 'ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਭਾਰਤੀ ਫ਼ੌਜ ਉਸ ਦਾ ਮੂੰਹਤੋੜ ਜਵਾਬ ਦੇ ਰਹੀ ਹੈ।
ਪਾਕਿਸਤਾਨ ਨੇ ਯੁੱਧਬੰਦੀ ਦੀ ਕੀਤੀ ਉਲੰਘਣਾ, ਪੁੰਛ 'ਚ ਗੋਲੀਬਾਰੀ ਜਾਰੀ - ਪਾਕਿਸਤਾਨ
ਪਾਕਿਸਤਾਨ ਨੇ ਮੁੜ ਕੀਤੀ ਯੁੱਧਬੰਦੀ ਦੀ ਉਲੰਘਣਾ। ਜੰਮੂ-ਕਸ਼ਮੀਰ ਦੇ ਪੁੰਛ ਚ ਦੋਹਾਂ ਪਾਸਿਆਂ ਤੋਂ ਹੋ ਰਹੀ ਗੋਲੀਬਾਰੀ। ਪਾਕਿਸਤਾਨ ਵੱਲੋਂ ਗੋਲੀਬਾਰੀ ਕਰਦੇ ਹੋਏ ਦਾਗੇ ਜਾ ਰਹੇ ਮੋਰਟਾਰ।
ਫ਼ਾਈਲ ਫ਼ੋਟੋ।
ਜਾਣਕਾਰੀ ਮੁਤਾਬਕ ਪੁੰਛ ਦੇ ਕ੍ਰਿਸ਼ਣਾ ਘਾਟੀ ਸੈਕਟਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ ਕਰਦੇ ਹੋਏ ਮੋਰਟਾਰ ਦਾਗੇ ਜਾ ਰਹੇ ਹਨ। ਭਾਰਤੀ ਜਵਾਨ ਵੀ ਜਵਾਬੀ ਕਾਰਵਾਈ 'ਚ ਗੋਲੀਬਾਰੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ, ਰਾਜੌਰੀ ਅਤੇ ਅਖ਼ਨੂਰ ਸੈਕਟਰ 'ਚ ਯੁੱਧਬੰਦੀ ਦੀ ਉਲੰਘਣਾ ਕੀਤੀ ਗਈ ਸੀ। ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਦੇ ਯੁੱਧਬੰਦੀ ਦਾ ਉਲੰਘਣ ਕਰਨ ਨਾਲ ਕੰਟਰੋਲ ਰੇਖਾ 'ਤੇ ਤਣਾਅ ਬਣਿਆ ਹੋਇਆ ਹੈ।