ਪੰਜਾਬ

punjab

ETV Bharat / bharat

ਪਾਕਿ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤ ਨੇ ਕੀਤੀ ਜਵਾਬੀ ਕਾਰਵਾਈ

ਪਾਕਿਸਤਾਨ ਸੈਨਾ ਨੇ ਕੇਰੀ ਸੈਕਟਰ 'ਚ ਛੋਟੇ ਹਥਿਆਰਾਂ ਅਤੇ ਮੋਰਟਾਰ ਨਾਲ ਗੋਲੀਬਾਰੀ ਕਰਦਿਆਂ ਗੋਲੀਬੰਦੀ ਦੀ ਉਲੰਘਣਾ ਕੀਤੀ।

ਫ਼ੋਟੋ

By

Published : Nov 13, 2019, 12:47 PM IST

ਰਾਜੌਰੀ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿ ਲਗਾਤਾਰ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਗੋਲੀਬਾਰੀ ਕਰਕੇ ਇਕ ਵਾਰ ਮੁੜ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬੀ ਕਾਰਵਾਈ ਕੀਤੀ।

ਬਚਾਅ ਪੱਖ ਦੇ ਪੀਆਰਓ ਨੇ ਕਿਹਾ ਕਿ ਤਕਰੀਬਨ 07:00 ਵਜੇ ਪਾਕਿ ਸੈਨਾ ਨੇ ਕੇਰੀ ਸੈਕਟਰ 'ਚ ਛੋਟੇ ਹਥਿਆਰਾਂ ਅਤੇ ਮੋਰਟਾਰ ਨਾਲ ਗੋਲੀਬਾਰੀ ਕਰਦਿਆਂ ਗੋਲੀਬੰਦੀ ਦੀ ਉਲੰਘਣਾ ਕੀਤੀ।

ਦੋਵਾਂ ਪਾਸਿਆਂ ਤੋਂ ਸਰਹੱਦ ਪਾਰੋਂ ਗੋਲੀਬਾਰੀ ਕੀਤੀ ਜਾ ਰਹੀ ਸੀ। ਪਾਕਿਸਤਾਨੀ ਸੈਨਿਕਾਂ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੁੰਛ ਜ਼ਿਲ੍ਹੇ ਦੀ ਚੌਕੀ ਅਤੇ ਪਿੰਡਾਂ 'ਤੇ ਗੋਲੀਆਂ ਚਲਾ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।

ਸੂਤਰਾਂ ਨੇ ਦੱਸਿਆ ਕਿ ਭਾਰਤੀ ਜਵਾਨਾਂ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਪਾਕਿਸਤਾਨੀ ਸੈਨਾ ਦਾ ਜਵਾਨ ਮਾਰਿਆ ਗਿਆ। ਜਦਕਿ ਇੱਕ ਭਾਰਤੀ ਸੈਨੀਕ ਵੀ ਇਸ ਜਵਾਬੀ ਕਰਵਾਈ ਦੇ ਵਿੱਚ ਜ਼ਖ਼ਮੀ ਹੋ ਗਿਆ ਹੈ।

ABOUT THE AUTHOR

...view details