ਨਵੀਂ ਦਿੱਲੀ: ਦਿੱਲੀ ਸਥਿਕ ਪਾਕਿਸਤਾਨੀ ਸਫ਼ਾਰਤਖਾਨੇ ਵਿੱਚ ਕੰਮ ਕਰਨ ਵਾਲੇ 2 ਜਾਸੂਸਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਿੱਚੋਂ ਕੱਢ ਦਿੱਤਾ ਗਿਆ ਸੀ। ਆਪਣੀ ਨਾਕਾਮੀ ਤੋਂ ਤੰਗ ਪਾਕਿਸਤਾਨ ਹੁਣ ਇਸਲਾਮਾਬਾਦ ਵਿੱਚ ਤਾਇਨਾਤ ਭਾਰਤੀ ਰਾਜਦੂਤ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਪਾਕਿ ਖੁਫੀਆ ਏਜੰਸੀ ਆਈਐਸਆਈ ਦੇ ਇੱਕ ਮੈਂਬਰ ਨੇ ਇਸਲਾਮਾਬਾਦ ਦੇ ਦੂਤਘਰ ਇੰਚਾਰਜ ਗੌਰਵ ਆਹੂਲਵਾਲੀਆ ਦੀ ਕਾਰ ਦਾ ਪਿੱਛਾ ਕੀਤਾ। ਸੂਤਰਾਂ ਮੁਤਾਬਕ ਆਈਐਸਆਈ ਨੇ ਅਹਲੂਵਾਲੀਆ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਡਰਾਉਣ ਲਈ ਕਾਰ ਅਤੇ ਮੋਟਰ-ਸਾਈਕਲ ਸਮੇਤ ਕਈ ਏਜੰਟ ਉਨ੍ਹਾਂ ਦੇ ਨਿਵਾਸ ਸਥਾਨ ਬਾਹਰ ਤਾਇਨਾਤ ਕੀਤੇ ਹਨ।