ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੋਰੇ ਦੇ ਲਈ ਉਹਨਾਂ ਦੇ ਹਵਾਈ ਉਡਾਣ ਨੂੰ ਪਾਕਿ ਨੇ ਆਪਣੇ ਹਵਾਈ ਖੇਤਰ ਤੋਂ ਲੰਘਣ ਦੀ ਆਗਿਆ ਨਹੀਂ ਦਿੱਤੀ ਤੇ ਭਾਰਤ ਨੇ ਪਾਕਿ ਦੇ ਇਸ ਕਦਮ ਨੂੰ ਬਦਕਿਸਮਤ ਦੱਸਿਆ ਤੇ ਕਿਹਾ ਕਿ ਪਾਕਿ ਨੂੰ ਆਪਣੀ ਇਸ ਗ਼ਲਤੀ ਦਾ ਜਲਦ ਹੀ ਅਹਿਸਾਸ ਹੋਵੇਗਾ। ਪਾਕਿ ਨੇ ਕਸ਼ਮੀਰ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਨਰਿੰਦਰ ਮੋਦੀ ਦੇ ਹਵਾਈ ਜਹਾਜ ਨੂੰ ਪਾਕਿ ਨੇ ਆਪਣੇ ਏਅਰ ਸਪੇਸ ਦੀ ਵਰਤੋਂ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਪਾਕਿ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹਵਾਈ ਜਹਾਜ ਨੂੰ ਆਈਸਲੈਡ ਦੇ ਦੋਰੇ ਦੇ ਦੋਰਾਨ ਆਪਣੇ ਹਵਾਈ ਖੇਤਰ ਤੋ ਲੰਘਣ ਦੀ ਆਗਿਆ ਨਹੀਂ ਸੀ ਦਿੱਤੀ।
ਵਿਦੇਸ਼ ਮੰਤਰੀ ਵਿਜੇ ਗੋਖਲੇ ਨੇ ਪ੍ਰੈਸ ਕਾਨਫ਼ਰੰਸ 'ਚ ਕਿਹਾ ਕਿ ਇਹ ਇਸ ਤਰ੍ਹਾ ਦੀ ਸਥਿਤੀ ਹੈ ਜਿਥੇ ਇੱਕ ਦੇਸ਼ ਨੇ ਦੂਜੇ ਦੇਸ਼ ਦੇ ਰਾਜ ਮੁਖੀ ਨੂੰ ਪਾਕਿ ਨੇ ਆਪਣੇ ਏਅਰ ਸਪੇਸ 'ਚ ਉਡਾਣ ਭਰਣ ਤੋ ਮਨ੍ਹਾਂ ਕਰ ਦਿੱਤਾ। ਗੋਖਲੇ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕੇ ਜਾਣ ਬਾਰੇ ਵਿਚਾਰ ਕਰਨਗੇ।
ਭਾਰਤ ਲਈ ਪਾਕਿ ਨੇ ਹਵਾਈ ਖੇਤਰ ਤੋ ਲੰਘਣ ਤੇ ਕੀਤਾ ਇਨਕਾਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੋਰੇ ਤੇ ਜਾਣ ਦੇ ਲਈ ਭਾਰਤੀ ਹਵਾਈ ਜਹਾਜ ਨੂੰ ਪਾਕਿ ਦੇ ਹਵਾਈ ਖੇਤਰ ਤੋ ਲੰਘਣ ਤੇ ਕੀਤਾ ਇਨਕਾਰ। ਭਾਰਤ ਨੇ ਪਾਕਿਸਤਾਨ ਦੇ ਇਸ ਕਦਮ ਨੂੰ ਬਦਕਿਸਮਤ ਦੱਸਿਆ ਤੇ ਕਿਹਾ ਕਿ ਪਾਕਿ ਨੂੰ ਜਲਦ ਹੀ ਆਪਣੀ ਗ਼ਲਤੀ ਦਾ ਅਹਿਸਾਸ ਹੋਵੇਗਾ।
ਫੋਟੋ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ,'' ਕਿ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਪਾਕਿਸਤਾਨ ਦੇ ਫੈਸਲੇ ਬਾਰੇ ਜਾਣੂ ਕਰ ਦਿੱਤਾ। ਉਨ੍ਹਾਂ ਨੇ ਕਿਹਾ, ਕਿ ਕਸ਼ਮੀਰ ਦੀ ਮੌਜੂਦਾ ਸਥਿਤੀ ਭਾਰਤ ਦੇ ਰੁਖ਼ ਅਤੇ ਉੱਥੇ ਅੱਤਿਆਚਾਰਾਂ ਦੇ ਮੱਦੇਨਜਰ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਹਵਾਈ ਖੇਤਰ ਨੂੰ ਭਾਰਤੀ ਉਡਾਣ ਲਈ ਨਹੀਂ ਵਰਤਣ ਦੇਵਾਗਾਂ।