ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਪਾਕਿਸਤਾਨ 'ਤੇ ਕੋਈ ਹਮਲਾ ਕੀਤਾ ਗਿਆ ਤਾਂ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਵੀ ਦਹਿਸ਼ਤਗਰਦੀ ਦੇ ਪੀੜ੍ਹਤ ਹਾਂ, ਪਾਕਿਸਤਾਨ ਦੇ 70 ਹਜ਼ਾਰ ਲੋਕਾਂ ਨੇ ਦਹਿਸ਼ਤਗਰਦੀ 'ਚ ਜਾਨ ਗਵਾਈ ਹੈ।
ਪੁਲਵਾਮਾ ਹਮਲੇ ਦੀ ਜਾਂਚ ਲਈ ਤਿਆਰ ਪਰ ਹਮਲਾ ਕੀਤਾ ਤਾਂ ਦੇਵਾਂਗੇ ਮੂੰਹਤੋੜ ਜਵਾਬ: ਇਮਰਾਨ ਖ਼ਾਨ - punjab news
ਪੁਲਵਾਮਾ ਹਮਲੇ ਦੇ ਦੋਸ਼ ਲੱਗਣ ਤੋਂ ਬਾਅਦ ਇਮਰਾਨ ਖ਼ਾਨ ਨੇ ਸਫ਼ਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਗ਼ੈਰ ਸਬੂਤਾਂ ਦੇ ਪਾਕਿਸਤਾਨ 'ਤੇ ਪੁਲਵਾਮਾ ਹਮਲੇ ਦਾ ਦੋਸ਼ ਲਗਾ ਰਿਹਾ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਦੀ ਜਾਂਚ ਕਰਵਾਈ ਜਾਵੇ, ਜੇ ਪਾਕਿਸਤਾਨ 'ਚੋਂ ਕੋਈ ਦੋਸ਼ੀ ਹੋਇਆ ਤਾਂ ਉਹ ਜ਼ਰੂਰ ਐਕਸ਼ਨ ਲੈਣਗੇ।
ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਾਨ ਨਾਲ ਜਦੋਂ ਵਾਰਤਾ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦਾ ਕਿ ਪਹਿਲਾਂ ਦਹਿਸ਼ਤਗਰਦੀ ਖਤਮ ਕਰੋ। ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਨੇ ਦਹਿਸ਼ਤਗਰਦੀ ਦੇ ਮਸਲੇ 'ਤੇ ਵੀ ਗੱਲ ਕਰਨ ਨੂੰ ਤਿਆਰ ਹੈ।
ਦੂਜੇ ਪਾਸੇ ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦੀ ISI ਸ਼ਾਮਲ ਹੈ। ਭਾਰਤੀ ਫੌਜ ਨੇ ਕਿਹਾ ਕਿ ਜੈਸ਼ ਨੂੰ ISI ਤੋਂ ਸਿੱਧੀ ਹਿਮਾਇਤ ਹਾਸਲ ਹੈ ਤੇ ਜੈਸ਼ ISI ਦਾ ਬੱਚਾ ਹੈ।