ਨਵੀਂ ਦਿੱਲੀ: ਪਾਕਿਸਤਾਨ ਨੇ ਸਾਰੇ ਨਾਗਰਿਕ ਜਹਾਜ਼ਾਂ ਲਈ ਆਪਣਾ ਏਅਰਸਪੇਸ ਮੰਗਲਵਾਰ ਨੂੰ ਖੋਲ੍ਹ ਦਿੱਤਾ ਹੈ। ਬਾਲਾਕੋਟ ਏਅਰਸਟ੍ਰਾਇਕ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਨੂੰ ਪਾਕਿਸਤਾਨ ਦੇ ਏਅਰਸਪੇਸ ਦੇ ਇਸਤਮਾਲ 'ਤੇ ਰੋਕ ਲਗਾ ਦਿੱਤਾ ਸੀ। ਪਾਕਿਸਤਾਨ ਦਾ ਇਹ ਕਦਮ ਏਅਰ ਇੰਡੀਆ ਨੂੰ ਰਾਹਤ ਦੇਣ ਵਾਲਾ ਹੈ ਕਿਉਂਕਿ ਪਾਕਿਸਤਾਨ ਦਾ ਏਅਰਸਪੇਸ ਬੰਦ ਹੋਣ ਦੀ ਵਜ੍ਹਾ ਨਾਲ ਜਹਾਜ਼ਾਂ ਨੂੰ ਦੂਸਰੇ ਰਸਤੇ ਭੇਜਣਾ ਪੈਂਦਾ ਸੀ।
ਬਾਲਾਕੋਟ ਏਅਰਸਟ੍ਰਾਇਕ ਤੋਂ ਬਾਅਦ ਪਾਕਿਸਤਾਨ ਨੇ ਮੁੜ ਖੋਲਿਆ ਏਅਰਸਪੇਸ
ਪਾਕਿਸਤਾਨ ਨੇ ਅੱਧੀ ਰਾਤ ਨੂੰ ਨੋਟਿਸ ਜਾਰੀ ਕਰਕੇ ਆਪਣਾ ਏਅਰਸਪੇਸ ਖੋਲ੍ਹ ਦਿੱਤਾ ਹੈ। ਬਾਲਾਕੋਟ ਏਅਰਸਟ੍ਰਾਇਕ ਤੋਂ ਬਾਅਦ ਪਾਕਿਸਤਾਨ ਵੱਲੋਂ ਆਪਣਾ ਏਅਰਸਪੇਸ ਬੰਦ ਕਰ ਲਿਆ ਗਿਆ ਸੀ।
ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਅੱਧੀ ਰਾਤ ਦੇ ਕਰੀਬ 12:41 ਵਜੇ ਸਾਰੀ ਏਅਰਲਾਈਨਾਂ ਨੂੰ ਆਪਣੇ ਹਵਾਈ ਖ਼ੇਤਰ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਰਾਤੀ 12:41 ਵਜੇ ਏਅਰਮੈਨ ਨੂੰ ਨੋਟਿਸ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਸੀ ਕਿ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਦਾ ਏਅਰਸਪੇਸ ਸਾਰੀਆਂ ਨਾਗਰਿਕ ਉਡਾਣਾਂ ਲਈ ਖੋਲ ਦਿੱਤਾ ਜਾਵੇ।
ਦੱਸਣਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਏਅਰਸਟ੍ਰਾਇਕ ਕਰਨ ਮਗਰੋਂ ਪਾਕਿਸਤਾਨ ਵੱਲੋਂ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਗਿਆ ਸੀ। ਭਾਰਤ ਨੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।