ਨਵੀਂ ਦਿੱਲੀ: ਭਾਰਤ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਆਪਣਾ ਸਟਾਫ 50 ਫੀਸਦੀ ਘੱਟ ਕਰਨ ਲਈ ਕਿਹਾ ਹੈ। ਪਾਕਿਸਤਾਨ ਕੂਟਨੀਤਕ ਸਬੰਧਾਂ ਦੇ ਮਾਮਲੇ ਵਿੱਚ ਵਿਆਨਾ ਸੰਮੇਲਨ ਦੀ ਲਗਾਤਾਰ ਉਲੰਘਣਾ ਕਰਦਾ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਭਾਰਤ ਵੀ ਇਸਲਾਮਾਬਾਦ ਵਿੱਚ ਆਪਣੇ ਸਟਾਫ ਨੂੰ 50 ਫੀਸਦ ਘੱਟ ਕਰੇਗਾ। ਇਹ ਫੈਸਲਾ ਅਗਲੇ 7 ਦਿਨਾਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਭਾਰਤ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਂ ਕਿਹਾ ਕਿ ਭਾਰਤ ਦੇ ਬਾਰ-ਬਾਰ ਕਹਿਣ ਤੋਂ ਬਾਅਦ ਵੀ ਪਾਕਿਸਤਾਨ ਦਾ ਰਵੱਈਆ ਕੂਟਨੀਤਕ ਸਬੰਧਾਂ ਦੇ ਮਾਪਦੰਡ ਨੂੰ ਪੂਰਾ ਨਹੀਂ ਉੱਤਰ ਰਿਹਾ। ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਜਾਸੂਸੀ ਅਤੇ ਅੱਤਵਾਦੀ ਸੰਗਠਨਾਂ ਨਾਲ ਮਿਲ ਰਹੇ ਹਨ। ਹਾਲ ਹੀ ਵਿੱਚ ਇਸ ਦੇ 2 ਅਧਿਕਾਰੀ ਜਾਸੂਸੀ ਕਰਦੇ ਵੇਲੇ ਰੰਗੇ ਹੱਥੀਂ ਫੜੇ ਗਏ ਸਨ।